Tuesday, March 31, 2009

ਸੁਖਜੀਤ ਦੀ ਕਿਤਾਬ ‘ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ’ ’ਤੇ ਭਰਵੀ ਗੋਸ਼ਟੀ

ਰਿਪੋਰਟਰ: ਰੀਤੂ ਕਲਸੀ, ਜਲੰਧਰ, ਇੰਡੀਆ

ਸ਼ਬਦ ਮੰਡਲ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਹਾਣੀਕਾਰ ਸੁਖਜੀਤ ਦੀ ਨਵੀਂ ਪੁਸਤਕ ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ’ ’ਤੇ ਵਿਚਾਰ ਗੋਸ਼ਟੀ ਕਰਵਾਈ ਗਈਨਵਾਂ ਜ਼ਮਾਨਾ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਭਰਵੀ ਗੋਸ਼ਟੀ ਵਿੱਚ ਡਾ. ਰਜਨੀਸ਼ ਬਹਾਦਰ ਸਿੰਘ ਨੇ ਪੁਸਤਕ ਤੇ ਪੇਪਰ ਪੜ੍ਹਿਆਪੇਪਰ ਵਿੱਚ ਉਨ੍ਹਾਂ ਨਵੀਂ ਪੰਜਾਬੀ ਕਹਾਣੀ ਦੇ ਪ੍ਰਸੰਗ ਵਿੱਚ ਸੁਖਜੀਤ ਦੀਆਂ ਕਹਾਣੀਆਂ ਦੇ ਕਈ ਨੁਕਤਿਆਂ ਨੂੰ ਉਭਾਰਿਆਉਨ੍ਹਾਂ ਕਿਹਾ ਕਿ ਇਹ ਕਹਾਣੀਆਂ ਮਰਿਆਦਾਵਾਂ ਦੀਆਂ ਕਈ ਮਿੱਥਾਂ ਨੂੰ ਤੋੜਦੀਆਂ ਹਨਕਹਾਣੀਆਂ ਦਾ ਮੁੱਖ ਸੂਤਰ ਔਰਤ ਦੀ ਸਮਾਜਿਕ ਹੋਂਦ ਨਾਲ ਜੁੜਿਆ ਹੋਇਆ ਹੈਸਾਡੀ ਸਮਾਜਿਕ ਵਿਵਸਥਾ ਵਿੱਚ ਕਾਮ ਤੇ ਅਧਾਰਿਤ ਨੈਤਿਕਤਾ ਦੇ ਵੱਡੇ ਸਵਾਲ ਔਰਤ ਨਾਲ ਜੁੜੇ ਹੋਏ ਹਨਔਰਤ ਦੀ ਨੈਤਿਕਤਾ ਨਾਲ ਜੁੜੀਆਂ ਕਹਾਣੀਆਂ ਹੋਰ ਕਈ ਕਹਾਣੀਆਂ ਨੂੰ ਜਨਮ ਦਿੰਦੀਆਂ ਹਨਇਹ ਕਹਾਣੀਆਂ ਮਾਨਵੀ ਭਾਵਨਾਵਾਂ ਅਤੇ ਸਮਾਜਿਕ ਮਰਿਆਦਾਵਾਂ ਵਿੱਚ ਤਣਾਓ ਸਿਰਜਣ ਵਾਲੀਆਂ ਸੰਸਥਾਵਾਂ ਸਾਹਮਣੇ ਕਈ ਪ੍ਰਸ਼ਨ ਖੜ੍ਹੇ ਕਰਦੀਆਂ ਹਨਇਨ੍ਹਾਂ ਪ੍ਰਸ਼ਨਾਂ ਦਾ ਵਿਸਤਾਰ ਘਟਨਾਵਾਂ ਅਤੇ ਪਾਤਰਾਂ ਦੇ ਕਾਰਜ ਦੁਆਰਾ ਕਿਰਿਆਸ਼ੀਲ ਹੁੰਦਾ ਹੈਇਸ ਚਿੰਤਨ ਅਤੇ ਦ੍ਰਿਸ਼ਟੀ ਨੂੰ ਸੁਖਜੀਤ ਕਿੰਨਾ ਅੱਗੇ ਚਲਾਉਂਦਾ ਹੈ, ਇਹ ਉਹਦੀਆਂ ਆਉਣ ਵਾਲੀਆਂ ਕਹਾਣੀਆਂ ਹੀ ਤੈਅ ਕਰਨਗੀਆਂ

----

ਪਰਚੇ ਤੇ ਬਹਿਸ ਦੀ ਸ਼ੁਰੂਆਤ ਡਾ. ਮਨਿੰਦਰ ਸਿੰਘ ਕਾਂਗ ਨੇ ਕੀਤੀਉਨ੍ਹਾਂ ਪੰਜਾਬੀ ਕਹਾਣੀ ਖੇਤਰ ਵਿੱਚ ਅਜਿਹੇ ਬੇਬਾਕ ਵਿਸ਼ੇ ਲੈਣ ਦੀ ਪ੍ਰਸ਼ੰਸ਼ਾ ਕੀਤੀਉਨ੍ਹਾਂ ਕਹਾਣੀਆਂ ਬਾਰੇ ਹੋਰ ਕਈ ਨੁਕਤਿਆਂ ਨੂੰ ਵੀ ਵਿਸਥਾਰ ਨਾਲ ਵਿਚਾਰਿਆਕਹਾਣੀਕਾਰ ਪ੍ਰੇਮ ਪ੍ਰਕਾਸ਼ ਨੇ ਕਿਹਾ ਕਿ ਸੁਖਜੀਤ ਦੀਆਂ ਇਹ ਕਹਾਣੀਆਂ ਬੜੀਆਂ ਸ਼ਕਤੀਸ਼ਾਲੀ ਹਨਇਨ੍ਹਾਂ ਨੇ ਆਲੋਚਕਾਂ ਨੂੰ ਛੇੜਿਆ ਹੈਉਨ੍ਹਾਂ ਭਾਰਤੀ ਸਾਹਿਤ ਵਿਚਲੇ ਕਾਮ ਦੇ ਸੰਕਲਪ ਰਾਹੀਂ ਸੁਖਜੀਤ ਦੀਆਂ ਕਹਾਣੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇਪ੍ਰੋ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸੁਖਜੀਤ ਦੀਆਂ ਕਹਾਣੀਆਂ ਆਦਮੀ ਦੇ ਮਨ ਦੇ ਕਈ ਸ਼ੇਡ ਪੇਸ਼ ਕਰਦੀਆਂ ਹਇਹੀ ਸਮਰੱਥਾ ਉਹਦੀ ਪ੍ਰਾਪਤੀ ਹੈਕਹਾਣੀਆਂ ਦੇ ਪਾਤਰ ਜਾਨਦਾਰ ਹਨਪਾਤਰ ਉਸਾਰੀ ਕਮਾਲ ਦੀ ਹੈਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਕਿਹਾ ਕਿ ਸੁਖਜੀਤ ਇਨ੍ਹਾਂ ਕਹਾਣੀਆਂ ਵਿੱਚ ਉਹ ਟੂਲ ਪੂਰੀ ਸਮਰੱਥਾ ਨਾਲ ਵਰਤਦਾ ਹੈ, ਜਿਹੜੇ ਅਸਲ ਵਿੱਚ ਦਿਖਾਈ ਨਹੀਂ ਦੇ ਰਹੇ ਹੁੰਦੇਕਹਾਣੀਆਂ ਵਿੱਚ ਉਹ ਝੂਠ ਦੇ ਦੋਵੇਂ ਰੂਪ ਬੜੀ ਬਾਰੀਕੀ ਅਤੇ ਸਫਲਤਾ ਨਾਲ ਚਿਤਰਦਾ ਹੈਦੇਸਰਾਜ ਕਾਲੀ ਨੇ ਕਿਹਾ ਕਿ ਸੁਖਜੀਤ ਦੀਆਂ ਕਹਾਣੀਆਂ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਤੋਂ ਪ੍ਰਭਾਵਿਤ ਨਹੀਂ, ਸਗੋਂ ਸੁਖਜੀਤ ਉਨ੍ਹਾਂ ਦੀਆਂ ਕਹਾਣੀਆਂ ਤੋਂ ਅੱਗੇ ਦੀ ਗੱਲ ਕਰਦਾ ਹੈਇਸਤੋਂ ਇਲਾਵਾ ਪ੍ਰੋ: ਜਗਵਿੰਦਰ ਜੋਧਾ, ਗਿਆਨ ਸਿੰਘ ਬੱਲ ਅਤੇ ਡਾ. ਹਰੀਸ਼ ਮਲਹੋਤਰਾ (ਯੂ.ਕੇ.) ਨੇ ਵੀ ਕਹਾਣੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇਪ੍ਰਧਾਨਗੀ ਮੰਡਲ ਵਿੱਚ ਡਾ. ਜਸ ਮੰਡ, ਹਿੰਦੀ ਸਾਹਿਤਕਾਰ ਸੁਰੇਸ਼ ਸੇਠ ਅਤੇ ਪ੍ਰਮਿੰਦਰਜੀਤ ਸ਼ਾਮਿਲ ਸਨ

---

ਸੁਰੇਸ਼ ਸੇਠ ਨੇ ਕਹਾਣੀਆਂ ਬਾਰੇ ਹਿੰਦੀ ਸਾਹਿਤ ਦੇ ਹਵਾਲੇ ਨਾਲ ਵਿਚਾਰ ਪੇਸ਼ ਕੀਤੇਉਨ੍ਹਾਂ ਸ਼ਬਦ ਮੰਡਲ ਦੇ ਕੰਮ ਨੂੰ ਵੀ ਸਲਾਹਿਆਪ੍ਰਮਿੰਦਰਜੀਤ ਅਤੇ ਡਾ. ਜਸ ਮੰਡ ਨੇ ਵੀ ਕਹਾਣੀਆਂ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇਗੋਸ਼ਟੀ ਵਿੱਚ ਆਰਿਫ਼ ਗੋਬਿੰਦਪੁਰੀ, ਜਿੰਦਰ, ਭਗਵੰਤ ਰਸੂਲਪੁਰੀ, ਵਿਸ਼ਾਲ, ਪ੍ਰੋ: ਮਲਵਿੰਦਰ, ਡਾ. ਕੀਰਤੀ ਕੇਸਰ, ਮੋਹਨ ਸਪਰਾ, ਯਕਮ, ਪ੍ਰੋ: ਅਨਿਲ ਧੀਮਾਨ, ਡਾ: ਅਵਿਨਾਸ਼ ਸ਼ਰਮਾ, ਡਾ: ਅਜੈ ਸ਼ਰਮਾ, ਗੀਤਾ ਡੋਗਰਾ ਅਤੇ ਸ਼ਬਦ ਮੰਡਲ ਵੱਲੋਂ ਰੀਤੂ ਕਲਸੀ, ਨਵਿਅਵੇਸ਼ ਨਵਰਾਹੀ, ਮਨਦੀਪ ਸਨੇਹੀ, ਦੀਪ ਨਿਰਮੋਹੀ, ਅਸ਼ੋਕ ਕ਼ਾਸਿਦ ਅਤੇ ਰਾਕੇਸ਼ ਆਨੰਦ ਸ਼ਾਮਿਲ ਸਨਮੰਚ ਸੰਚਾਲਨ ਜਸਵੀਰ ਹੁਸੈਨ ਨੇ ਕੀਤਾ

















Saturday, March 28, 2009

ਰਵਿੰਦਰ ਰਵੀ ਦੇ ਕਾਵਿ-ਨਾਟਕ ‘ਮਨ ਦੇ ਹਾਣੀ’ ਦੇ ਭਾਰਤ ‘ਚ ਬੇਹੱਦ ਸਫ਼ਲ ਮੰਚਨ

ਟੈਰੇਸ, ਕੈਨਡਾ ਵਸਦੇ ਪ੍ਰਸਿੱਧ ਲੇਖਕ ਰਵਿੰਦਰ ਰਵੀ ਦੁਆਰਾ ਲਿਖੇ, ਸਾਹਿਬ ਸਿੰਘ ਦੁਆਰਾ ਨਿਰਦੇਸ਼ਤ ਕੀਤੇ ਅਤੇ ਜਤਿੰਦਰ ਸ਼ਾਹ ਦੁਆਰਾ ਸੰਗੀਤ-ਬੱਧ ਕੀਤੇ ਖ਼ੂਬਸੂਰਤ ਕਾਵਿ-ਨਾਟਕ ਮਨ ਦੇ ਹਾਣੀ ਦੇ ਪੰਜ ਸਫ਼ਲ ਮੰਚਨ ਹੋ ਚੁੱਕੇ ਹਨ। ਇਹ ਕਾਵਿ-ਨਾਟਕ 3 ਦਸੰਬਰ, 2008 ਨੂੰ ਚੰਡੀਗੜ੍ਹ ਗੌਰਮਿੰਟ ਕਾਲਜ, 30 ਜਨਵਰੀ, 2009 ਨੁੰ ਬਠਿੰਡਾ ਟੀਚਰਜ਼ ਹੋਮ, 31 ਜਨਵਰੀ, 2009 ਨੂੰ ਗੁਰਸ਼ਰਨ ਕਲਾ ਭਵਨ, ਮੁੱਲਾਪੁਰ-ਦਾਖਾ, ਲੁਧਿਆਣਾ, 20 ਫਰਵਰੀ 2009 ਨੂੰ ਸ੍ਰੀ ਰਾਮ ਸੈਂਟਰ, ਨਵੀਂ ਦਿੱਲੀ ( ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਪੌਂਸਰਡ), 4 ਮਾਰਚ, 2009 ਨੂੰ ਚੰਡੀਗੜ੍ਹ ਟੈਗੋਰ ਥੀਏਟਰ ਚ 4-8 ਮਾਰਚ ਤੱਕ ਚੱਲੇ ਥੀਏਟਰ ਫੈਸਟੀਵਲ ਦੌਰਾਨ ਖੇਡਿਆ ਗਿਆ । ਅਦਾਕਾਰ ਮੰਚ, ਮੋਹਾਲੀ ਦੇ ਕਲਾਕਾਰਾਂ ਦੁਆਰਾ ਖੇਡੇ ਇਸ ਕਾਵਿ-ਨਾਟਕ ਨੂੰ ਅਥਾਹ ਸਫ਼ਤਾ ਮਿਲ਼ੀ ਹੈ। ਸਾਰੇ ਕਲਾਕਾਰਾਂ ਦੀ ਵਧੀਆ ਅਦਾਕਾਰੀ ਦਰਸ਼ਕਾਂ ਦੇ ਮਨਾਂ ਤੇ ਅਮਿੱਟ ਛਾਪ ਛੱਡ ਗਈ। ਇਹ ਨਾਟਕ ਇਸਤਰੀ-ਪੁਰਖ ਦੇ ਚਿਰਜੀਵੀ ਪਰ ਜਟਿਲ ਰਿਸ਼ਤੇ ਦੀ ਬੁਨਿਆਦ ਮਾਨਸਿਕ ਹਾਣ ਨੂੰ ਮੰਨਦਾ ਹੈ। ਇਸ ਨਾਟਕ ਦੇ ਸੰਵਾਦ ਬੜੇ ਹੀ ਪ੍ਰਭਾਵਸ਼ਾਲੀ, ਦਾਰਸ਼ਨਿਕ ਤੇ ਕਾਵਿਕ ਹਨ। ਇਹ ਨਾਟਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਮ.ਏ. ਪੰਜਾਬੀ ਆਨਰਜ਼ ਸਿਲੇਬਸ ਚ ਪੜ੍ਹਾਇਆ ਜਾ ਰਿਹਾ ਹੈ।

ਆਰਸੀ ਦੇ ਸਾਰੇ ਲੇਖਕ/ਪਾਠਕ ਪਰਿਵਾਰ ਵੱਲੋਂ ਮਨ ਦੇ ਹਾਣੀ ਦੇ ਲੇਖਕ ਰਵਿੰਦਰ ਰਵੀ, ਨਿਰਦੇਸ਼ਕ, ਸੰਗੀਤਕਾਰ, ਅਦਾਕਾਰਾਂ ਤੇ ਬਾਕੀ ਮੰਚ ਸਹਿਯੋਗੀਆਂ ਨੂੰ ਬਹੁਤ-ਬਹੁਤ ਮੁਬਾਰਕਾਂ।

----

ਪੇਸ਼ ਹਨ: 3 ਦਸੰਬਰ, 2008 ਨੂੰ ਚੰਡੀਗੜ੍ਹ ਗੌਰਮਿੰਟ ਕਾਲਜ ਅਤੇ 20 ਫਰਵਰੀ 2009 ਨੂੰ ਸ੍ਰੀ ਰਾਮ ਸੈਂਟਰ, ਨਵੀਂ ਦਿੱਲੀ ( ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਪੌਂਸਰਡ) ਚ ਖੇਡੇ ਇਸ ਕਾਵਿ-ਨਾਟਕ ਦੀਆਂ ਕੁੱਝ ਮੂੰਹੋਂ ਬੋਲਦੀਆਂ ਤਸਵੀਰਾਂ:





































































































































































































































































































































































































Tuesday, March 10, 2009

ਕਿਤਾਬ 'ਚੁੱਪ ਤੋਂ ਮਗਰੋਂ' ਨੂੰ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ 2008

ਦੋਸਤੋ! ਇਹ ਖ਼ਬਰ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਸਾਲ 2008 ਦਾ 'ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ' ਗੁਰਮੀਤ ਬਰਾੜ ਜੀ ਦੀ 2007 'ਚ ਪ੍ਰਕਾਸ਼ਿਤ ਕਿਤਾਬ ' ਚੁੱਪ ਤੋਂ ਮਗਰੋਂ ' ਨੂੰ ਦੇਣ ਦਾ ਭਾਸ਼ਾ ਵਿਭਾਗ ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ। ਯਾਦ ਰਹੇ ਕਿ ਗੁਰਮੀਤ ਜੀ ਦਾ ਇੱਕ ਹੋਰ ਨਜ਼ਮ-ਸੰਗ੍ਰਹਿ 2005 'ਚ 'ਪਰਛਾਵਿਆਂ ਦੇ ਮਗਰ ਮਗਰ' ਵੀ ਛਪ ਚੁੱਕਾ ਹੈ। ਮੈਂ ਆਰਸੀ ਦੇ ਸਾਰੇ ਪਾਠਕ/ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਭੇਜ ਰਹੀ ਹਾਂ।

ਅਦਬ ਸਹਿਤ
ਤਨਦੀਪ 'ਤਮੰਨਾ'

ਦਸੰਬਰ 29, 2007 ਨੂੰ ਗੁਰਮੀਤ ਬਰਾੜ ਦੀ ਕਿਤਾਬ ' ਚੁੱਪ ਤੋਂ ਮਗਰੋਂ ' ਰਿਲੀਜ਼ ਕਰਦੇ ਹੋਏ ਦੂਰਦਰਸ਼ਨ ਜੈਪੁਰ ਦੇ ਡਿਪਟੀ ਡਾਇਰੈਕਟਰ ਕੇ.ਕੇ.ਰੱਤੂ ਅਤੇ ਹੋਰ ਪਤਵੰਤੇ ਸੱਜਣ।

Monday, March 2, 2009

ਵਿਸ਼ਵ ਪੰਜਾਬੀ ਕਾਨਫਰੰਸ - 2009 - ਸੰਪਰਕ ਸੂਚਨਾ

ਦੋਸਤੋ! ਜਿਵੇਂ ਕਿ ਪਹਿਲਾਂ ਵੀ ਸੂਚਨਾ ਦਿੱਤੀ ਜਾ ਚੁੱਕੀ ਹੈ ਕਿ ਵਿਸ਼ਵ ਪੰਜਾਬੀ ਕਾਨਫਰੰਸ ਇਸ ਸਾਲ ਜੁਲਾਈ ਮਹੀਨੇ 22, 23, 24 ਨੂੰ ਕੈਨੇਡਾ ਦੇ ਟਰਾਂਟੋ ਸ਼ਹਿਰ 'ਚ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬੀ ਦੇ ਉੱਘੇ ਲੇਖਕ ਸਾਹਿਬਾਨ ਦੁਨੀਆ ਦੇ ਹਰ ਕੋਨੇ ਤੋਂ ਭਾਗ ਲੈਣ ਲਈ ਪਹੁੰਚਣਗੇ। ਕੇਂਦਰੀ ਪੰਜਾਬੀ ਲੇਖਕ ਸਭਾ ( ਉੱਤਰੀ ਅਮਰੀਕਾ) ਦੇ ਡਾਇਰੈਕਟਰ ਸ: ਹਰਭਜਨ ਮਾਂਗਟ ਜੀ ਨੂੰ ਇਸ ਕਾਨਫਰੰਸ ਦਾ ਕੋ-ਆਰਡੀਨੇਟਰ ( ਬ੍ਰਿਟਿਸ਼ ਕੋਲੰਬੀਆ ਸੂਬੇ ਦਾ ) ਥਾਪਿਆ ਗਿਆ ਹੈ। ਇਸ ਕਾਨਫਰੰਸ ਦੇ ਮੁੱਖ ਸਰਪ੍ਰਸਤ ਡਾ: ਦਰਸ਼ਨ ਸਿੰਘ ਜੀ ਹਨ ਜੋ ਕਿ ਟਰਾਂਟੋ ਤੋਂ ਹਫ਼ਤਾਵਾਰੀ ਅਖ਼ਬਾਰ 'ਅਜੀਤ' ਰਾਹੀਂ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਨ। ਮੈਨੂੰ ਇੰਡੀਆ ਤੋਂ ਕਾਨਫਰੰਸ 'ਚ ਭਾਗ ਲੈਣ ਦੇ ਇੱਛੁਕ ਬਹੁਤ ਸਾਰੇ ਲੇਖਕ ਸਾਹਿਬਾਨਾਂ ਦੀਆਂ ਈਮੇਲਾਂ ਆਰਸੀ ਦੇ ਐਡਰੈਸ ਤੇ ਆਈਆਂ ਹਨ, ਤੁਹਾਡੀ ਸਭ ਦੀ ਮੈਂ ਸ਼ੁਕਗੁਜ਼ਾਰ ਹਾਂ।
---

ਬੇਨਤੀ ਹੈ ਕਿ ਕੈਨੇਡਾ ਤੋਂ ਬਾਹਰਲੇ ਦੇਸ਼ਾ ਤੋਂ ਇਸ ਕਾਨਫਰੰਸ 'ਚ ਹਿੱਸਾ ਲੈਣ ਦੇ ਚਾਹਵਾਨ ਸਾਰੇ ਲੇਖਕ ਸਾਹਿਬਾਨ ਡਾ: ਦਰਸ਼ਨ ਸਿੰਘ ਜੀ ਨੂੰ ਹੇਠ ਲਿਖੇ ਪਤੇ ਅਤੇ ਫੋਨ ਨੰਬਰ ਤੇ ਸੰਪਰਕ ਪੈਦਾ ਕਰ ਸਕਦੇ ਹਨ।

ਡਾ: ਦਰਸ਼ਨ ਸਿੰਘ
ਮੁੱਖ-ਕੋ-ਆਰਡੀਨੇਟਰ
ਵਿਸ਼ਵ ਪੰਜਾਬੀ ਕਾਨਫਰੰਸ 2009

ਈਮੇਲ : info@ajitweekly.com

ਫੋਨ: 905-671-4761

ਟੌਲ ਫਰੀ ਫੋਨ: 1-888-371-AJIT (2548)

ਫੈਕਸ: 905-671-4766



ਆਓ! ਸਭ ਰਲ਼ ਕੇ ਇਸ ਕਾਨਫਰੰਸ ਨੂੰ ਸਫ਼ਲ ਬਣਾਈਏ!


ਅਦਬ ਸਹਿਤ

ਤਨਦੀਪ 'ਤਮੰਨਾ'




ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ