Friday, June 19, 2009

ਯੂਰਪੀ ਪੰਜਾਬੀ ਸੱਥ ਵਾਲਸਾਲ ਦਾ ਨੌਵਾਂ ਸਨਮਾਨ ਸਮਾਗਮ - 18 ਜੁਲਾਈ, 2009 ਨੂੰ ਵੈਸਟ ਮਿਡਲੈਂਡ 'ਚ ਹੋਵੇਗਾ

ਯੂਰਪੀ ਦੇਸਾਂ ਵਿਚ ਵਸਦੇ ਆਪਣੇ ਭਾਈਚਾਰੇ ਦੀਆਂ ਜੱਦੀ ਜ਼ੁਬਾਨ ਤੇ ਵਿਰਾਸਤ ਨਾਲ ਮੋਹ ਦੀਆਂ ਤੰਦਾਂ ਹੋਰ ਪਕੇਰੀਆਂ ਕਰਨ ਲਈ ਸਮੂਹ ਪੰਜਾਬੀ ਪਿਆਰਿਆਂ ਅਤੇ ਮੀਡੀਆ ਦੀ ਮੱਦਦ ਨਾਲ ਯੂਰਪੀ ਪੰਜਾਬੀ ਸੱਥਵੱਲੋਂ ਦੋ ਮਹਾਨ ਹਸਤੀਆਂ ਨੂੰ ਸਾਲ 2008-09 ਦੇ ਐਲਾਨੇ ਸਨਮਾਨ ਸਤਿਕਾਰ ਸਹਿਤ ਭੇਟ ਕਰਨ ਵਾਸਤੇ ਸਮਾਗਮ ਮਿਤੀ 18 ਜੁਲਾਈ 2009 ਦਿਨ ਸ਼ਨਿਚਰਵਾਰ ਨੂੰ ਕਰਵਾਇਆ ਜਾ ਰਿਹਾ ਹੈਇਸ ਮੌਕੇ ਆਦਰਯੋਗ ਬੀਬੀ ਰਾਣੀ ਮਲਿਕ ਲੰਦਨ ਅਤੇ ਦੇਸ ਪ੍ਰਦੇਸ ਪੇਪਰ ਸਾਊਥਹਾਲ ਨੂੰ ਮਾਣ ਸਨਮਾਨ ਭੇਟ ਕੀਤੇ ਜਾਣਗੇਪ੍ਰੋਗਰਾਮ ਚ ਸ਼ਾਮਲ ਹੋਣ ਵਾਸਤੇ ਡਾ. ਨਿਰਮਲ ਸਿੰਘ ਪੰਜਾਬੀ ਸੱਥ ਲਾਂਬੜਾਅਤੇ ਸ. ਜਨਮੇਜਾ ਸਿੰਘ ਜੌਹਲ ਲੁਧਿਆਣਾ ਤੋਂ ਪਹੁੰਚ ਰਹੇ ਹਨਉਹ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇਮੁੱਢ ਤੋਂ ਲੈ ਕੇ ਹੁਣ ਤੀਕ ਯੌਰਪ ਦੇ ਵੱਖੋ-ਵੱਖ ਦੇਸਾਂ ਵਿਚੋਂ ਜਿਨ੍ਹਾਂ ਹੋਰ ਸ਼ਖ਼ਸੀਅਤਾਂ ਨੂੰ ਸਨਮਾਨ ਭੇਟ ਕਰਨ ਦਾ ਪੰਜਾਬੀ ਸੱਥ ਨੂੰ ਮਾਣ ਪ੍ਰਾਪਤ ਹੋਇਆ ਹੈ ਉਹ ਨੇ :-

ਰੂਸ -

1. ਸ੍ਰੀ ਈਗੋਰ ਸੈਰੇਬੇਰੀਆਕੋਵਾ ਮਾਸਕੋ

2. ਬੀਬੀ ਡਾ. ਲੁਦਮਿਲਾ ਖੋਖੋਲੋਵਾ

ਪੋਲੈਂਡ -

3. ਬੀਬੀ ਡਾ. ਅਨਨਾ ਸ਼ੈਕਲੂਸਕਾ

ਹਾਲੈਂਡ -

4. ਬੀਬੀ ਡਾ. ਅਮਰ ਜੋਤੀ

ਆਸਟਰੀਆ

5. ਸ਼੍ਰੀ ਸ਼ਿਵਚਰਨ ਜੱਗੀ ਕੁੱਸਾ

ਫਰਾਂਸ -

6. ਜਾਂ ਮਾਰੀ ਲੌਫੋਂ ਪੈਰਿਸ

ਸਕਾਟਲੈਂਡ -

7. ਸ੍ਰ. ਗੁਰਦੀਪ ਸਿੰਘ ਪੁਰੀ

ਇੰਗਲੈਂਡ -

8. ਸ੍ਰੀ ਹਰੀਸ਼ ਮਲਹੋਤਰਾ

9. ਸ੍ਰ. ਰਣਜੀਤ ਸਿੰਘ ਰਾਣਾ

10. ਸ੍ਰ. ਰਜਿੰਦਰ ਸਿੰਘ ਪੁਰੇਵਾਲ

11. ਸ੍ਰ. ਬਲਿਹਾਰ ਸਿੰਘ ਰੰਧਾਵਾ

12. ਬੀਬੀ ਗੁਰਦੇਵ ਕੌਰ

13. ਸ੍ਰ. ਹਰਬੰਸ ਸਿੰਘ ਜੰਡੂਲਿੱਤਰਾਂ ਵਾਲਾ

14. ਡਾ. ਦੇਵਿੰਦਰ ਕੌਰ

15. ਡਾ. ਪ੍ਰੀਤਮ ਸਿੰਘ ਕੈਂਬੋ

16 ਸ੍ਰ. ਝਲਮਣ ਸਿੰਘ ਵੜੈਚ

17 ਬੀਬੀ ਕੈਲਾਸ਼ ਪੁਰੀ

18 ਸ੍ਰ, ਬਲਬੀਰ ਸਿੰਘ ਕੰਵਲ

ਸਮਾਗਮ 12.30 ਵਜੇ ਤੋਂ 2.30 ਵਜੇ ਦਿਨ ਦੇ ਸਮੇਂ ਤੀਕ ਸ਼ਾਈਨ ਸਟਾਰ ਬੈਂਕੁਇਟ ਸੁਇਟ, ਨਿਊ ਰੇਲਵੇ ਸਟਰੀਟ, ਵਿਲਨਹਾਲ, ਵੈਸਟ ਮਿਡਲੈਂਡ ਵਿਖੇ ਹੋਵੇਗਾਅਜਿਹੀਆਂ ਮਜਲਸਾਂ ਦੀ ਰੌਣਕ ਭੈਣ ਭਰਾ ਹੀ ਹੁੰਦੇ ਹਨਸਾਰਿਆਂ ਨੂੰ ਬੇਨਤੀ ਹੈ ਕਿ ਸੱਥ ਦੀ ਪਿਰਤ ਮੁਤਾਬਕ ਤੁਸੀਂ ਆਪਣੇ ਬੱਚਿਆਂ ਜਾਂ ਬਜ਼ੁਰਗਾਂ ਨੂੰ ਵੀ ਨਾਲ ਲਿਆ ਕੇ ਪੰਜਾਬੀਅਤ ਦਾ ਮਾਣ ਵਧਾਓਚਾਹ/ਕੌਫੀ ਠੀਕ 12 ਵਜੇ ਦੁਪਹਿਰ ਨੂੰ ਸ਼ੁਰੂ ਹੋ ਜਾਵੇਗੀ ਅਤੇ ਦੇਸੀ ਲੰਗਰ ਪਾਣੀ (ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ) ਛਕਣ ਤੋਂ ਬਗੈਰ ਕਿਸੇ ਨੇ ਵੀ ਜਾਣ ਦੀ ਖੇਚਲ ਨਹੀਂ ਕਰਨੀ ਅੱਜ ਦੇ ਯੁੱਗ ਵਿਚ ਜਦੋਂ ਸਭਿਆਚਾਰ ਤੇ ਬੋਲੀ ਤੇ ਸਾੜ੍ਹਸਤੀ ਆਈ ਹੋਈ ਹੈ ਤਾਂ ਪੰਜਾਬੀ ਸੱਥ ਨੇ ਆਪਣੀ ਮਾਂ ਬੋਲੀ ਨੂੰ ਵਡਿਆਉਂਦੀਆਂ ਕਿਤਾਬ ਛਾਪ ਕੇ ਆਪਣੀ ਵਿਰਾਸਤ ਨੂੰ ਸਾਂਭਿਆ ਹੈਇਹ ਕਿਤਾਬਾਂ ਵੀ ਇਸੇ ਸਮਾਗਮ ਵਿਚ ਆਪ ਜੀ ਨੂੰ ਮਿਲ਼ ਸਕਦੀਆਂ ਹਨ

ਖੁੱਲ੍ਹੀਆਂ ਬਾਹਵਾਂ ਨਾਲ਼ ਤੁਹਾਡੀ ਉਡੀਕ ਵਿਚ.....

ਸੰਚਾਲਕ ਯੂਰਪੀ ਪੰਜਾਬੀ ਸੱਥ

ਮੋਤਾ ਸਿੰਘ ਸਰਾਏ

(07850 750109)

ਸੰਪਰਕ ਲਈ ਫੋਨ ਕਰੋ :

ਹਰਜਿੰਦਰ ਸਿੰਘ ਸੰਧੂ (07855 312282)

ਨਿਰਮਲ ਸਿੰਘ ਕੰਧਾਲਵੀ (07766 924542)


Tuesday, June 9, 2009

ਪੰਜਾਬੀ ਸੱਥ ਦੀਆਂ ਪੰਜਾਬ ਵਿਚਲੀਆਂ ਇਕਾਈਆਂ ਦੀ ਮੀਟਿੰਗ ਮੋਹਾਲੀ ‘ਚ ਹੋਈ

ਮੋਹਾਲੀ ਮੀਟਿੰਗ 'ਚ ਸੱਥ ਵੱਲੋਂ ਛਾਪੀਆਂ ਜਾਂਦੀਆਂ ਕਿਤਾਬਾਂ ਮੁਫ਼ਤ ਨਾ ਵੰਡਣ ਦਾ ਫੈਸਲਾ ਲਿਆ ਗਿਆ
ਰਿਪੋਰਟਰ: ਡਾ. ਨਿਰਮਲ ਸਿੰਘ ਪੰਜਾਬੀ ਸੱਥ ਲਾਂਬੜਾ

ਜਲੰਧਰ, 7 ਜੂਨ - ਪੰਜਾਬੀ ਸੱਥ ਲਾਂਬੜਾ ਜਲੰਧਰ ਦੀਆਂ ਪੰਜਾਬ ਵਿਚਲੀਆਂ ਇਕਾਈਆਂ ਦੀ ਆਪਸੀ ਮਿਲਣੀ ਪੁਆਧੀ ਪੰਜਾਬੀ ਸੱਥ ਮੋਹਾਲੀ ਦੇ ਸੱਦੇ ਉੱਤੇ ਸ਼ਿਵਾਲਿਕ ਪਬਲਿਕ ਸਕੂਲ ਫੇਜ਼ - 6 ਮੋਹਾਲੀ ਵਿਖੇ ਸ. ਮਨਮੋਹਨ ਸਿੰਘ ਦਾਊਂ ਦੀ ਦੇਖ ਰੇਖ ਹੇਠ ਹੋਈਇਸ ਮਿਲਣੀ ਵਿਚ ਸੱਥਾਂ ਦੀ ਪਿਛਲੇ 20 ਸਾਲਾਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਦਿਆਂ ਸੱਥਾਂ ਦੇ ਕੰਮਕਾਜ ਤੇ ਤਸੱਲੀ ਪ੍ਰਗਟਾਈ ਗਈਦਾਊਂ ਹੋਰਾਂ ਨੇ ਜੀਓ ਆਇਆਂ ਆਖਦਿਆਂ ਪੁਆਧੀ ਪੰਜਾਬੀ ਸੱਥ ਦੇ ਕੀਤੇ ਕਾਰਜਾਂ ਅਤੇ ਪੁਆਧੀ ਸੱਥ ਵਲੋਂ ਛਾਪੀਆਂ ਕਿਤਾਬਾਂ ਤੇ ਕੀਤੇ ਸਨਮਾਨਾਂ ਸਬੰਧੀ ਜਾਣਕਾਰੀ ਦਿੱਤੀਡਾ. ਨਿਰਮਲ ਸਿੰਘ ਲਾਂਬੜਾ ਸੱਥਵਾਲਿਆਂ ਨੇ ਪੰਜਾਬ ਤੋਂ ਵੱਖ ਯੂਰਪ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਲਹਿੰਦੇ ਪੰਜਾਬ ਵਿਚ ਸੱਥ ਦੀਆਂ ਗਤੀਵਿਧੀਆਂ ਸਬੰਧੀ ਦੱਸਦਿਆਂ ਕਿਹਾ ਕਿ ਯੂਰਪੀ ਸੱਥ ਦੇ ਸਹਿਯੋਗ ਨਾਲ ਹੁਣ ਤੱਕ 60 ਤੋਂ ਵਧ ਕਿਤਾਬਾਂ ਅਤੇ ਵਿਰਾਸਤੀ ਕੈਲੰਡਰ ਛਾਪ ਕੇ ਵਿਸ਼ਵ ਪੰਜਾਬੀ ਭਾਈਚਾਰੇ ਵਿਚ ਆਪਣਾ ਇਕ ਵਿਸ਼ੇਸ਼ ਸਥਾਨ ਸਥਾਪਤ ਕਰ ਲਿਆ ਹੈ

----

ਇਸ ਦੌਰਾਨ ਸਾਰੀਆਂ ਸੱਥਾਂ ਵਲੋਂ ਇਸ ਸਬੰਧੀ ਯੂਰਪੀ ਸੱਥ ਦੇ ਸੰਚਾਲਕ ਸ. ਮੋਤਾ ਸਿੰਘ ਸਰਾਏ, ਵਾਲਸਾਲ ਅਤੇ ਉਹਨਾ ਦੇ ਸਾਰੇ ਬੇਲੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆਸੱਥਾਂ ਨੇ ਹੁਣ ਤੱਕ 300 ਤੋਂ ਵੱਧ ਹਸਤੀਆਂ ਤੇ ਸੰਸਥਾਵਾਂ ਦਾ ਸਤਿਕਾਰ ਸਹਿਤ ਸਨਮਾਨ ਕੀਤਾ ਗਿਆ ਹੈ ਚੜ੍ਹਦੇ ਪੰਜਾਬ ਤੋਂ ਛੁੱਟ ਹਰਿਆਣਾ, ਦਿੱਲੀ, ਚੰਡੀਗੜ੍ਹ, ਜੰਮੂ-ਕਸ਼ਮੀਰ, ਲਹਿੰਦੇ ਪੰਜਾਬ, ਰੂਸ, ਪੋਲੈਂਡ, ਆਸਟ੍ਰੀਆ, ਹਾਲੈਂਡ, ਆਸਟ੍ਰੇਲੀਆ, ਇੰਗਲੈਂਡ, ਫਰਾਂਸ, ਸਕਾਟਲੈਂਡ, ਕੈਨੇਡਾ, ਯੂ.ਐਸ.ਏ. ਤੋਂ ਸਨਮਾਨਿਤ ਸ਼ਖ਼ਸੀਅਤਾਂ ਦੀ ਜਾਣਕਾਰੀ ਦਿੱਤੀ ਗਈਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਲੋਂ ਵਾਤਾਵਰਣ ਸਬੰਧੀ ਕੀਤੇ ਜਾ ਰਹੇ ਕਾਰਜਾਂ ਵਿਚ ਸੱਥ ਦੀ ਭੂਮਿਕਾ ਬਾਬਤ ਦੱਸਿਆ ਗਿਆਮਿਲਣੀ ਦੌਰਾਨ ਪੰਜਾਬ ਦੇ ਵਾਤਾਵਰਣ, ਸੰਤਾਲੀ ਦੇ ਘੱਲੂਘਾਰੇ, ਨਸ਼ੇਖੋਰੀ, ਧੀਆਂ ਦੀ ਬੇਕਦਰੀ, ਰਿਸ਼ਤੇ-ਨਾਤੇ, ਪ੍ਰਵਾਸ ਅਤੇ ਸਮਾਜਿਕ ਸਰੋਕਾਰਾਂ ਬਾਰੇ ਮੁੱਦਿਆਂ ਉੱਤੇ ਆਧਾਰਤ ਛਾਪੀਆਂ ਕਿਤਾਬਾਂ ਬਾਰੇ ਭਰਪੂਰ ਚਰਚਾ ਕੀਤੀ ਗਈ

----

ਪ੍ਰਿ. ਕੁਲਵਿੰਦਰ ਸਿੰਘ ਸਰਾਏ ਸੰਚਾਲਕ ਮੰਜਕੀ ਪੰਜਾਬੀ ਸੱਥ ਭੰਗਾਲਾ (ਜਲੰਧਰ) ਹੋਰਾਂ ਨੇ ਅਪਣੀ ਸੱਥ ਦੀਆਂ ਗਤੀਵਿਧੀਆਂ ਦੇ ਨਾਲੋਂ ਨਾਲ ਸੱਥ ਵੱਲੋਂ ਛਾਪੀਆਂ ਜਾਂਦੀਆਂ ਕਿਤਾਬਾਂ ਦੀ ਵੰਡ ਵੰਡਾਈ ਤੇ ਵਿਕਰੀ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਡਾ. ਸਵਰਾਜ ਸਿੰਘ ਵਲੋਂ ਲਿਖੀ ਨਵੀਂ ਕਿਤਾਬ ਸਾਮਰਾਜੀ ਸੰਕਟ ਅਤੇ ਨਵੇਂ ਸੰਸਾਰ ਦਾ ਉਭਾਰਸਾਰੀਆਂ ਸੱਥਾਂ ਵਾਲਿਆਂ ਨੂੰ ਭੇਟ ਕੀਤੀ ਗਈ ਅਤੇ ਸਹਿਜ ਵਿਕਾਸ ਸਬੰਧੀ ਵਿਚਾਰਾਂ ਵੀ ਹੋਈਆਂਇਸ ਮੌਕੇ ਪੰਜਾਬ ਵਿਚ ਦੋ ਹੋਰ ਇਕਾਈਆਂ ਸਥਾਪਤ ਕਰਨ ਦਾ ਫੈਸਲਾ ਹੋਇਆਇਨ੍ਹਾਂ ਵਿਚੋਂ ਇਕ ਪਟਿਆਲੇ ਡਾ. ਦਰਸ਼ਨ ਸਿੰਘ ਆਸ਼ਟ ਦੀ ਦੇਖ-ਰੇਖ ਹੇਠ ਸਮੁੱਚੇ ਸੰਸਾਰ ਦੇ ਪੰਜਾਬੀ ਬਾਲ ਸਾਹਿਤ ਤੇ ਕੇਂਦਰਿਤ ਹੋਵੇਗੀ ਅਤੇ ਦੂਜੀ ਸੱਥ ਪੰਜਾਬ ਦੇ ਇਤਿਹਾਸਕ ਪਿੰਡ ਜਰਗ ਜ਼ਿਲ੍ਹਾ ਲੁਧਿਆਣਾ ਵਿਚ ਸ. ਅਮਨਜੋਤ ਸਿੰਘ ਮੰਡੇਰ ਦੀ ਦੇਖ ਰੇਖ ਹੇਠ ਸ਼ੁਰੂ ਕੀਤੀ ਜਾਵੇਗੀਇਸ ਮੌਕੇ ਲਗਭਗ 70 ਕੁ ਹਸਤੀਆਂ ਦੇ ਇਕੱਠ ਵਿਚ ਪੰਜਾਬੀ ਸੱਥ ਸਰਹਿੰਦ ਵਲੋਂ ਸੰਤ ਸਿੰਘ ਸੋਹਲ,ਗੁਰਨਾਮ ਸਿੰਘ ਬਾਵਾ, ਮਲਵਈ ਸੱਥ ਵਲੋਂ ਡਾ. ਲਖਬੀਰ ਸਿੰਘ ਨਾਮਧਾਰੀ, ਮਾਝਾ ਪੰਜਾਬੀ ਸੱਥ ਤਰਨਤਾਰਨ ਵਲੋਂ ਸ. ਰਘਬੀਰ ਸਿੰਘ ਤੀਰ, ਰਿਆੜਕੀ ਸੱਥ ਹਰਪੁਰਾ ਧੰਦੋਈ-ਗੁਰਦਾਸਪੁਰ ਵਲੋਂ ਸ. ਸੂਬਾ ਸਿੰਘ ਖਹਿਰਾ, ਮਾਝਾ ਪੰਜਾਬੀ ਸੱਥ ਬੁਤਾਲਾ - ਅੰਮ੍ਰਿਤਸਰ ਵਲੋਂ ਬੀਬੀ ਸਵਰਨ ਕੌਰ ਬੱਲ, ਦੋਨਾ ਪੰਜਾਬੀ ਸੱਥ ਵਲੋਂ ਬਹਾਦਰ ਸਿੰਘ ਸੰਧੂ, ਢਾਹਾ ਪੰਜਾਬੀ ਸੱਥ ਵਲੋਂ ਗੁਰਦੀਪ ਸਿੰਘ ਕੰਗ ਹੋਰਾਂ ਨੇ ਆਪੋ ਆਪਣੀਆਂ ਸੱਥਾਂ ਦੀ ਕਾਰਗੁਜ਼ਾਰੀ ਬਾਬਤ ਵਿਸਥਾਰ ਨਾਲ ਦੱਸਿਆ

----

ਇਸ ਮਿਲਣੀ ਦੌਰਾਨ ਇਕ ਖ਼ਾਸ ਫੈਸਲਾ ਇਹ ਹੋਇਆ ਕਿ ਸੱਥ ਵਲੋਂ ਛਾਪੀਆਂ ਜਾਂਦੀਆਂ ਜਾਂ ਕੋਈ ਹੋਰ ਕਿਤਾਬਾਂ ਕਦੀ ਵੀ ਕਿਸੇ ਨੂੰ ਭਾਰਤ ਚ ਮੁਫ਼ਤ ਨਾ ਦਿੱਤੀਆਂ ਜਾਣਸੱਥਾਂ ਵਾਲੇ ਖ਼ੁਦ ਵੀ ਕਿਤਾਬਾਂ ਖਰੀਦ ਕੇ ਪੜ੍ਹਣ ਤੇ ਇਸ ਪਰੰਪਰਾ ਨੂੰ ਅੱਗੇ ਤੋਰਦਿਆਂ ਮਾਂ ਬੋਲੀ ਦੀ ਚੜ੍ਹਦੀ ਕਲਾ ਵਿਚ ਯੋਗਦਾਨ ਪਾਉਣਸਟੇਜ ਸਕੱਤਰ ਦੀ ਸੇਵਾ ਗੁਰਿੰਦਰ ਸਿੰਘ ਕਲਸੀ ਹੋਰਾਂ ਨੇ ਬਾਖ਼ੂਬੀ ਨਿਭਾਈਇਸ ਮੌਕੇ ਚੰਡੀਗੜ੍ਹ, ਹਰਿਆਣਾ, ਮੋਹਾਲੀ, ਪਟਿਆਲਾ, ਰੋਪੜ ਤੇ ਖਰੜ ਦੀਆਂ ਕਿੰਨੀਆਂ ਹੀ ਨਾਮੀ ਸਾਹਿਤਕ ਹਸਤੀਆਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨਇਸ ਦੌਰਾਨ ਅਜਿਹੀਆਂ ਮਿਲਣੀਆਂ ਪੰਜਾਬ ਦੇ ਵੱਖੋ ਵੱਖ ਥਾਵਾਂ ਤੇ ਭਵਿੱਖ ਵਿਚ ਵੀ ਕਰਨ ਦਾ ਅਹਿਦ ਲਿਆ ਕਿਤਾਬਾਂ ਦੀ ਵਿਕਰੀ ਦੇ ਫੋਰੀ ਅਸਰ ਵਜੋਂ ਮਿਲਣੀ ਤੋਂ ਬਾਅਦ 3500 ਰੁ: ਮੁੱਲ ਦੀਆਂ ਕਿਤਾਬਾਂ ਦੀ ਨਕਦ ਵਿਕਰੀ ਹੋਈ।

Sunday, June 7, 2009

ਅਦਾਰਾ ‘ਸ਼ਬਦ’ ਲੰਡਨ, ਯੂ.ਕੇ. ਦਾ ਬਾਰ੍ਹਵਾਂ ਸਾਲਾਨਾ ਸਮਾਗਮ ਅਮਿੱਟ ਯਾਦਾਂ ਛੱਡਦਾ ਸੰਪਨ

ਰਿਪੋਰਟਰ:- ਮਨਦੀਪ ਖੁਰਮੀ ਹਿੰਮਤਪੁਰਾ ਯੂ.ਕੇ.

ਲੰਡਨ - ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਦੇ ਮਨਸ਼ੇ ਨਾਲ ਯਤਨਸ਼ੀਲ ਅਦਾਰਾ ਸ਼ਬਦਵੱਲੋਂ ਆਪਣਾ ਸਾਲਾਨਾ 12ਵਾਂ ਸਮਾਗਮ ਸਾਊਥਾਲ ਦੇ ਅੰਬੇਦਕਰ ਹਾਲ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੇ ਪਹਿਲੇ ਦੌਰ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਡਾ. ਸਵਰਨ ਚੰਦਨ, ਦਰਸ਼ਨ ਧੀਰ ਅਤੇ ਸਾਥੀ ਲੁਧਿਆਣਵੀ ਜੀ ਨੇ ਕੀਤੀਸਮਾਗਮ ਵਿੱਚ ਬਰਤਾਨੀਆ ਭਰ ਦੇ ਸਾਹਿਤਕਾਰਾਂ ਨੇ ਹਿੱਸਾ ਲਿਆਸ਼ੁਰੂਆਤੀ ਭਾਸ਼ਣ ਦੌਰਾਨ ਸੰਬੋਧਨ ਕਰਦਿਆਂ ਲੇਬਰ ਪਾਰਟੀ ਦੇ ਐੱਮ. ਪੀ. ਸ੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠਿਆਂ ਵੀ ਸਾਹਿਤਕਾਰਾਂ ਵੱਲੋਂ ਪੰਜਾਬੀ ਸਾਹਿਤ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਅੱਖੋਂ- ਪਰੋਖੇ ਨਹੀਂ ਕੀਤਾ ਜਾ ਸਕਦਾ

----

ਉਹਨਾਂ ਅਦਾਰਾ ਸ਼ਬਦਨੂੰ ਇਸ ਉੱਦਮ ਲਈ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਹੋਰ ਨਰੋਏ ਉਪਰਾਲੇ ਕਰਦੇ ਰਹਿਣ ਦੀ ਆਸ ਪ੍ਰਗਟਾਈ ਜਿਸ ਨਾਲ ਪੰਜਾਬੀ ਸਾਹਿਤ ਨੂੰ ਹੋਰ ਬਲ ਮਿਲੇਇਸ ਉਪਰੰਤ ਡਾ. ਗੁਰਪਾਲ ਸਿੰਘ ਸੰਧੂ ਨੇ ਪਿਛਲੇ ਦਹਾਕੇ ਦੀ ਪੰਜਾਬੀ ਨਾਵਲਕਾਰੀਅਤੇ ਡਾ. ਦਵਿੰਦਰ ਕੌਰ ਨੇ ਸਮਕਾਲੀ ਪ੍ਰਵਾਸੀ ਪੰਜਾਬੀ ਕਵਿਤਾਪਰਚੇ ਪੇਸ਼ ਕੀਤੇ, ਜਿਸ ਤੇ ਹੋਈ ਭਖਵੀਂ ਬਹਿਸ ਦੌਰਾਨ ਨਾਵਲਕਾਰ ਸ਼ਿਵਚਰਨ ਗਿੱਲ, ਦਰਸ਼ਨ ਧੀਰ, ਅਵਤਾਰ ਜੰਡਿਆਲਵੀ, ਨਾਵਲਕਾਰ ਹਰਜੀਤ ਅਟਵਾਲ, ਮਹਿੰਦਰਪਾਲ ਧਾਲੀਵਾਲ, ਅਵਤਾਰ ਉੱਪਲ, ਅਰਵਿੰਦ ਧਾਲੀਵਾਲ, ਸਾਥੀ ਲੁਧਿਆਣਵੀ, ਪ੍ਰੀਤਮ ਸਿੱਧੂ, ਦਵਿੰਦਰ ਨੌਹਰੀਆ ਅਤੇ ਡਾ. ਸਵਰਨ ਚੰਦਨ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਆਦਿ ਨੇ ਹਿੱਸਾ ਲੈਂਦਿਆਂ ਪਰਚਿਆਂ ਨਾਲ ਸਬੰਧਿਤ ਨੁਕਤਿਆਂ ਨੂੰ ਉਭਾਰਨ ਦੇ ਨਾਲ ਨਾਲ ਸਾਹਿਤ ਨੂੰ ਦੋ ਵਰਗਾਂ ਪੰਜਾਬੀ ਸਾਹਿਤ ਅਤੇ ਪ੍ਰਵਾਸੀ ਪੰਜਾਬੀ ਸਾਹਿਤਵਿੱਚ ਵੰਡੇ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ

----

ਬੁੱਧੀਜੀਵੀਆਂ ਨੇ ਕਿਹਾ ਕਿ ਬੰਦੇ ਪ੍ਰਵਾਸੀ ਹੋ ਸਕਦੇ ਹਨ ਪਰ ਵਿਦੇਸ਼ਾਂ ਵਿੱਚ ਰਹਿੰਦਿਆਂ ਮਾਂ ਬੋਲੀ ਪੰਜਾਬੀ ਵਿੱਚ ਰਚੇ ਸਾਹਿਤ ਨੂੰ ਪ੍ਰਵਾਸੀਸ਼ਬਦ ਦੀ ਵਲਗਣ ਵਿੱਚ ਕੈਦ ਕਰ ਦੇਣਾ ਕਿਸੇ ਵੀ ਨਜ਼ਰੀਏ ਤੋਂ ਉਚਿਤ ਨਹੀਂਇਸ ਦੇ ਨਾਲ ਨਾਲ ਹੀ ਬਹਿਸਕਾਰਾਂ ਨੇ ਸਾਹਿਤ ਦੇ ਖੇਤਰ ਵਿੱਚ ਉਸਾਰੂ ਆਲੋਚਨਾ ਦੀ ਘਾਟ ਦਾ ਨੁਕਤਾ ਵੀ ਵਿਚਾਰਿਆਉਹਨਾਂ ਕਿਹਾ ਕਿ ਆਲੋਚਨਾ ਆਮ ਜ਼ਿੰਦਗੀ ਅਤੇ ਸਾਹਿਤ ਚ ਵਿਸ਼ੇਸ਼ ਸਥਾਨ ਰੱਖਦੀ ਹੈਜੇ ਆਲੋਚਨਾ ਚੋਂ ਨਿਰਪੱਖਤਾ ਮਨਫ਼ੀ ਕਰ ਦਿੱਤੀ ਜਾਵੇ ਤਾਂ ਆਲੋਚਨਾ, ਆਲੋਚਨਾ ਨਹੀਂ ਰਹਿੰਦੀ ਸਗੋਂ ਸਿਰਫ਼ ਸਿਫ਼ਤ ਦੇ ਪੁਲ ਹੀ ਬਣ ਕੇ ਰਹਿ ਜਾਂਦੀ ਹੈ

----

ਸਮਾਗਮ ਦੇ ਦੂਜੇ ਦੌਰ ਵਿੱਚ ਆਯੋਜਿਤ ਕਵੀ ਦਰਬਾਰ ਸਮੇਂ ਸਰਵ ਸ੍ਰੀ ਮੁਸ਼ਤਾਕ ਸਿੰਘ, ਡਾ. ਗੁਰਪਾਲ ਸਿੰਘ, ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੇ ਸਕੱਤਰ ਅਜੀਮ ਸ਼ੇਖਰ, ਜਸਵਿੰਦਰ ਮਾਨ, ਕਿਰਪਾਲ ਸਿੰਘ ਪੂਨੀ, ਰਾਜਿੰਦਰਜੀਤ, ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ, ਪੱਤਰਕਾਰ ਮਨਪ੍ਰੀਤ ਸਿੰਘ ਬੱਧਨੀ, ਸੰਤੋਖ ਧਾਲੀਵਾਲ, ਸ਼ਿਵਚਰਨ ਗਿੱਲ, ਗੁਰਬਚਨ ਆਸ਼ਾਦ, ਡਾ. ਸਵਰਨ ਚੰਦਨ, ਹਰਜੀਤ ਦੌਧਰੀਆ, ਕੁਲਵੰਤ ਕੌਰ ਢਿੱਲੋਂ, ਦਵਿੰਦਰ ਨੌਹਰੀਆ, ਸੁਰਿੰਦਰਪਾਲ ਕਵੈਂਟਰੀ, ਡਾ. ਮਹਿੰਦਰ ਗਿੱਲ, ਸੰਤੋਖ ਹੇਅਰ, ਚੌਧਰੀ ਮੁਹੰਮਦ ਅਨਵਰ ਢੋਲਣ, ਅਵਤਾਰ ਜੰਡਿਆਲਵੀ, ਸੁਰਿੰਦਰ ਸੀਹਰਾ, ਜਗਸੀਰ ਧਾਲੀਵਾਲ ਨੰਗਲ, ਕੁਲਦੀਪ ਬਾਂਸਲ, ਸੁਰਿੰਦਰਪਾਲ ਅਤੇ ਸਤਪਾਲ ਸੰਤੋਖਪੁਰੀ ਜੀ ਨੇ ਆਪਣੀਆਂ ਨਜ਼ਮਾਂ ਰਾਹੀਂ ਭਰਵੀ ਹਾਜ਼ਰੀ ਲੁਆਈਸਮਾਗਮ ਦੌਰਾਨ ਉੱਘੀ ਲੇਖਿਕਾ ਅਮਰ ਜਯੋਤੀ, ‘ਚਰਚਾਮੈਗਜ਼ੀਨ ਦੇ ਸੰਪਾਦਕ ਦਰਸ਼ਨ ਢਿੱਲੋਂ, ਸੁਰਜੀਤ ਸਿੰਘ ਜੀਤ, ਕਲਾ ਪ੍ਰੇਮੀ ਉਮਰਾਓ ਅਟਵਾਲ, ਬਲਵੀਰ ਕੰਵਲ, ਜਗਤਾਰ ਢਾਅ, ਮੈਗਜੀਨ ਸਤਿਯੁਗਦੇ ਸੰਪਾਦਕ ਨਾਮਧਾਰੀ ਤਾਰਾ ਸਿੰਘ ਅਣਜਾਣ, ਅਜੀਤ ਸਿੰਘ ਸੱਗੂ ਅਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏਅਮਿੱਟ ਛਾਪ ਛੱਡ ਗਏ ਇਸ ਸਮੁੱਚੇ ਸਮਾਗਮ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕਵੀ ਦਰਸ਼ਨ ਬੁਲੰਦਵੀ ਅਤੇ ਸੁਰਿੰਦਰ ਸੀਹਰਾ ਨੇ ਬਾਖ਼ੂਬੀ ਨਿਭਾਈ


Wednesday, June 3, 2009

ਨਿਰਮਲ ਜੌੜਾ ਦੀ ਨਾਟ ਪੁਸਤਕ ‘ਸਵਾਮੀ’ ਤੇ ਲੰਡਨ ਵਿੱਚ ਗੋਸ਼ਟੀ





ਨਿਰਮਲ ਜੌੜਾ ਦੀ ਨਾਟ ਪੁਸਤਕ ਸਵਾਮੀ ਤੇ ਲੰਡਨ ਵਿੱਚ ਗੋਸ਼ਟੀ

ਰਿਪੋਰਟਰ: ਮਨਦੀਪ ਖੁਰਮੀ ਹਿੰਮਤਪੁਰਾ, ਯੂ.ਕੇ.

ਲੰਡਨ : ਗੁਰੂ ਨਾਨਕ ਫਾਊਡੇਸ਼ਨ ਇੰਟਰਨੈਸ਼ਨਲ ਸਾਊਥਹਾਲ ਵੱਲੋਂ ਹੰਸਲੋ ( ਲੰਡਨ ) ਦੇ ਕਿੰਗਜ਼ਵੇਅ ਹੋਟਲ ਵਿੱਚ ਆਯੋਜਿਤ ਇਕ ਸਮਾਗਮ ਵਿੱਚ ਪੰਜਾਬੀ ਦੇ ਉੱਘੇ ਰੰਗਕਰਮੀ ਡਾ: ਨਿਰਮਲ ਜੌੜਾ ਦੀ ਨਾਟ ਪੁਸਤਕ ਸਵਾਮੀ ਤੇ ਚਰਚਾ ਕੀਤੀ ਗਈਇਸ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਕਲਾ ਪ੍ਰੇਮੀ ਸ੍ਰੀ ਉਮਰਾਓ ਸਿੰਘ ਅਟਵਾਲ ਨੇ ਕਿਹਾ ਕਿ ਨਿਰਮਲ ਜੌੜਾ ਦੇ ਨਾਟਕ ਸਵਾਮੀ ਦੇ ਡਾਇਲਾਗ ਅਤੇ ਭਾਸ਼ਾ ਆਮ ਲੋਕਾਂ ਦੀ ਭਾਸ਼ਾ ਹੋਣ ਕਰਕੇ ਇਹ ਨਾਟਕ ਆਪਣਾ ਸੁਨੇਹਾ ਦੇਣ ਵਿੱਚ ਕਾਮਯਾਬ ਹੈ ਅਤੇ ਇਕ ਉਸਾਰੂ ਸਾਹਿਤਕ ਰਚਨਾ ਦੇ ਤੌਰ ਤੇ ਸਾਰਥਕ ਭੂਮਿਕਾ ਵੀ ਨਿਭਾ ਰਿਹਾ ਹੈ

----

ਉੱਘੇ ਕਲਾ ਪ੍ਰੇਮੀ ਜਸਵੰਤ ਗਰੇਵਾਲ ਨੇ ਕਿਹਾ ਕਿ ਨਾਟਕ ਸਵਾਮੀ ਰਾਹੀਂ ਨਿਰਮਲ ਜੌੜਾ ਨੇ ਇਕ ਸੁਚੇਤ ਰੰਗਕਰਮੀ ਦੇ ਤੌਰ ਤੇ ਹੋਕਾ ਦਿੱਤਾ ਹੈਫਾਉਂਡੇਸ਼ਨ ਦੇ ਚੇਅਰਮੈਨ ਡਾ: ਤਾਰਾ ਸਿੰਘ ਆਲਮ ਨੇ ਡਾ: ਨਿਰਮਲ ਜੌੜਾ ਦੀ ਜਾਣ ਪਛਾਣ ਕਰਾਉਂਦਿਆਂ ਦੱਸਿਆ ਕਿ ਜਿਥੇ ਪੰਜਾਬੀ ਸਭਿਆਚਾਰ ਦੇ ਖੇਤਰ ਵਿੱਚ ਨਿਰਮਲ ਜੌੜਾ ਦਾ ਵਿਸ਼ੇਸ਼ ਸਥਾਨ ਹੈ ਉਥੇ ਇਕ ਰੰਗਕਰਮੀ ਅਤੇ ਨਾਟਕਕਾਰ ਦੇ ਤੌਰ ਤੇ ਨਿਰਮਲ ਜੌੜਾ ਨੇ ਸਲਾਹੁਣਯੋਗ ਕੰਮ ਕੀਤਾ ਹੈ

----

ਨਾਟਕ ਸਵਾਮੀ ਬਾਰੇ ਗੱਲ ਕਰਦਿਆਂ ਡਾ: ਤਾਰਾ ਸਿੰਘ ਆਲਮ ਨੇ ਕਿਹਾ ਕਿ ਨਿਰਮਲ ਜੌੜਾ ਵੱਲੋਂ ਸਾਡੇ ਸਮਾਜ ਦੀ ਦਿਨੋਂ ਦਿਨ ਫੈਲ ਰਹੀ ਇੱਕ ਵਿਸੇਸ਼ ਕੁਰੀਤੀ ਨੂੰ ਮੁੱਖ ਰੱਖ ਕੇ ਇਹ ਨਾਟਕ ਲਿਖਿਆ ਗਿਆ ਹੈ ਜੋ ਕਿ ਚੁਸਤ, ਚਲਾਕ ਅਤੇ ਮੁਜ਼ਰਮ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨਾਲ ਕੀਤੇ ਜਾ ਰਹੇ ਧ੍ਰੋਹ ਤੋਂ ਪਰਦਾ ਚੁੱਕਦਾ ਹੈ ਉਥੇ ਸਮਾਜ ਵਿੱਚ ਫੈਲੀ ਵਹਿਮਾਂ ਭਰਮਾਂ ਦੀ ਕੁਰੀਤੀ ਦੇ ਖ਼ਿਲਾਫ਼ ਵੀ ਆਵਾਜ਼ ਬੁਲੰਦ ਕਰਦਾ ਹੈਡਾ: ਨਿਰਮਲ ਜੌੜਾ ਨੇ ਇਕੱਤਰ ਸਾਹਿਤਕਾਰਾਂ ਅਤੇ ਰੰਗਕਰਮੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਇਕ ਲੇਖਕ ਜਾਂ ਰੰਗਕਰਮੀ ਦੇ ਤੌਰ ਤੇ ਜੋ ਸਮਾਜ ਵਿੱਚ ਵਿਚਰਦਾ ਦੇਖਦੇ ਹਨ ਉਸ ਪ੍ਰਤੀ ਆਪਣੇ ਹਾਵ-ਭਾਵ ਪ੍ਰਗਟ ਕਰਨ ਲਈ ਆਪਣੇ ਨਾਟਕ ਦੀ ਵਿਧੀ ਅਪਣਾਉਂਦੇ ਹਨ ਉੱਘੇ ਸਾਹਿਤਕਾਰ ਸਾਥੀ ਲਧਿਆਣਵੀ ਕਿਹਾ ਕਿ ਨਾਟਕ ਸਵਾਮੀ ਵਿੱਚ ਲੋਕਾਂ ਦੀ ਗੱਲ ਲੋਕਾਂ ਦੀ ਭਾਸ਼ਾ ਅਤੇ ਲੋਕਾਂ ਦੇ ਤੌਰ ਤਰੀਕਿਆਂ ਨਾਲ ਕੀਤੀ ਹੋਣ ਕਰਕੇ ਇਸ ਦਾ ਅਸਰ ਵਧੇਰੇ ਹੁੰਦਾ ਹੈ

----

ਇਸ ਮੌਕੇ ਉੱਘੇ ਗਾਇਕ ਚੰਨੀ ਸਿੰਘ ਅਲਾਪ ,ਪੰਜਾਬੀ ਦੇ ਸ਼ਾਇਰ ਚਮਨ ਲਾਲ ਚਮਨ,ਪੱਤਰਕਾਰ ਮਨਪ੍ਰੀਤ ਬੱਧਨੀ, ਸ਼ਾਇਰਾ ਕੁਲਵੰਤ ਕੌਰ ਢਿੱਲੋ, ਰੰਗਕਰਮੀ ਸ਼੍ਰੀ ਚੰਦਰ ਸ਼ੇਖਰ, ਸਾਹਿਤਕਾਰ ਅਤੇ ਪੱਤਰਕਾਰ ਮਨਦੀਪ ਖੁਰਮੀ, ਪੰਜਾਬੀ ਦੇ ਜਾਣੇ ਪਹਿਚਾਣੇ ਨਾਵਲਕਾਰ ਸ਼੍ਰੀ ਸ਼ਿਵ ਚਰਨ ਜੱਗੀ ਕੁੱਸਾ ਨੇ ਵੀ ਇਸ ਨਾਟ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇਅੰਤ ਵਿੱਚ ਸਰਦਾਰਨੀ ਜਸਵੀਰ ਕੌਰ ਅਟਵਾਲ ਨੇ ਸਭ ਦਾ ਧੰਨਵਾਦ ਕੀਤਾ



ਬਰਜਿੰਦਰ ਸਿੰਘ ਹਮਦਰਦ ਦੀ ਸੀ. ਡੀ. ‘ਸ਼ਰਧਾਂਜਲੀ’ ਇੰਗਲੈਂਡ ਵਿੱਚ ਰਿਲੀਜ਼

ਫੋਟੋ---ਡਾ: ਬਰਜਿੰਦਰ ਸਿੰਘ ਹਮਦਰਦ ਦੀ ਸੰਜੀਦਾ ਆਵਾਜ਼ ਵਿੱਚ ਗਾਈਆਂ ਹੋਈਆਂ ਗ਼ਜ਼ਲਾਂ ਦੀ ਆਡੀਓ ਅਤੇ ਵੀਡੀਓ ਸੀ ਡੀ ਸ਼ਰਧਾਂਜਲੀਰਿਲੀਜ਼ ਕਰਦੇ ਹੋਏ ਕਰਨੈਲ ਸਿੰਘ ਚੀਮਾ, ਸਰਦੂਲ ਸਿੰਘ ਮਰਵਾਹ ਜੇ ਪੀ ਐਮ ਬੀ ਈ, ਪਰਮਜੀਤ ਵਾਲਸਲ, ਸਖਦੇਵ ਸਿੰਘ ਕੋਮਲ, ਕੁਲਵੰਤ ਸਿੰਘ ਭੰਵਰਾ, ਸਰਦਾਰਾ ਗਿੱਲ ( ਆਪਣਾ ਸੰਗੀਤ)

********

ਸ਼ਰਧਾਂਜਲੀਪੁਖ਼ਤਾ ਸ਼ਬਦਾਵਲੀ ਅਤੇ ਸੰਜੀਦਾ ਆਵਾਜ਼ ਦੇ ਸੁਮੇਲ ਦਾ ਕਮਾਲ ਹੈ- ਕਰਨੈਲ ਸਿੰਘ ਚੀਮਾ

ਰਿਪੋਰਟਰ: ਮਨਪ੍ਰੀਤ ਬੱਧਨੀ, ਲੰਡਨ, ਯੂ.ਕੇ.

ਲਾਲ ਚੰਦ ਯਮਲਾ ਜੱਟ ਟਰੱਸਟ ਇੰਗਲੈਂਡ ਵੱਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ: ਬਰਜਿੰਦਰ ਸਿੰਘ ਹਮਦਰਦ ਦੀ ਸੰਜੀਦਾ ਆਵਾਜ਼ ਵਿੱਚ ਗਾਈਆਂ ਹੋਈਆਂ ਗ਼ਜ਼ਲਾਂ ਦੀ ਆਡੀਓ ਅਤੇ ਵੀਡੀਓ ਸੀ ਡੀ ਸ਼ਰਧਾਂਜਲੀਰਿਲੀਜ਼ ਕਰਕੇ ਇੰਗਲੈਂਡ ਵਸਦੇ ਪੰਜਾਬੀਆਂ ਨੂੰ ਅਰਪਣ ਕੀਤੀ ਗਈਇਸ ਸੀ ਡੀ ਵਿੱਚ ਉੱਘੇ ਗ਼ਜ਼ਲਗੋ ਅਤੇ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਡਾ: ਸਾਧੂ ਸਿੰਘ ਹਮਦਰਦ ਦੀਆਂ ਅੱਠ ਪ੍ਰਸਿੱਸ ਰਚਨਾਵਾਂ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨਬਰਮਿੰਘਮ ਦੇ ਸਿਟੀ ਸੈਂਟਰ ਵਿੱਚ ਵਿੱਚ ਇਕੱਤਰ ਪੰਜਾਬੀ ਸਾਹਿਤਕਾਰਾਂ ਅਤੇ ਸੰਗੀਤ ਪ੍ਰੇਮੀਆਂ ਨੂੰ ਸੰਬੋਧਨ ਹੁੰਦਿਆਂ ਟਰੱਸਟ ਦੇ ਪ੍ਰਧਾਨ ਪੰਜਾਬ ਰਤਨ ਸ: ਕਰਨੈਲ ਸਿੰਘ ਚੀਮਾ ਨੇ ਕਿਹਾ ਕਿ ਸ: ਬਰਜਿੰਦਰ ਸਿੰਘ ਹਮਦਰਦ ਨੇ ਜਿਥੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਮੀਲ ਪੱਥਰ ਕਾਇਮ ਕੀਤੇ ਹਨ ਉਥੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬਰਦਾਰ ਬਣ ਕੇ ਪੰਜਾਬੀਆਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈਉਨ੍ਹਾਂ ਕਿਹਾ ਕਿ ਸੰਗੀਤ ਦੇ ਖੇਤਰ ਵਿੱਚ ਵੀ ਸ: ਬਰਜਿੰਦਰ ਸਿੰਘ ਹਮਦਰਦ ਨੇ ਅਹਿਮ ਭੂਮਿਕਾ ਨਿਭਾਈ ਹੈ ਸ: ਚੀਮਾ ਨੇ ਕਿਹਾ ਪਿਛਲੇ ਕੁਝ ਸਾਲਾਂ ਤੋਂ ਆਪਣੀ ਸੰਜੀਦਾ ਆਵਾਜ਼ ਵਿੱਚ ਪੰਜਾਬੀ ਸੰਗੀਤ ਨੂੰ ਹੋਰ ਅਮੀਰ ਕਰਨ ਵਿੱਚ ਯਤਨਸ਼ੀਲ ਹਨਰਿਲੀਜ਼ ਕੀਤੀ ਗਈ ਸੀ ਡੀ ਸ਼ਰਧਾਂਜਲੀ ਬਾਰੇ ਜਾਣਕਾਰੀ ਦਿੰਦਿਆਂ ਸ: ਚੀਮਾ ਨੇ ਕਿਹਾ ਇਸ ਸੀ ਡੀ ਵਿੱਚ ਸਾਰੀਆਂ ਰਚਨਾਵਾਂ ਡਾ: ਸਾਧੂ ਸਿੰਘ ਹਮਦਰਦ ਦੀਆਂ ਹਨ ਜਿਨ੍ਹਾਂ ਨੂੰ ਉੱਘੇ ਸੰਗੀਤਕਾਰ ਗੁਰਦੀਪ ਸਿੰਘ ਨੇ ਸੰਗੀਤ ਵਿੱਚ ਪ੍ਰੋਇਆ ਹੈ

----

ਸ: ਚੀਮਾ ਨੇ ਅਗੇ ਕਿਹਾ ਕਿ ਡਾ: ਹਮਦਰਦ ਦੀ ਮਿੱਠੀ ਅਤੇ ਸੁਹਜ ਆਵਾਜ਼ ਨੇ ਸ: ਸਾਧੂ ਸਿੰਘ ਹਮਦਰਦ ਪੁਖ਼ਤਾ ਸ਼ਬਦਾਵਲੀ ਨੂੰ ਚਾਰ ਚੰਨ ਲਾ ਦਿੱਤੇ ਹਨਉਨ੍ਹਾਂ ਕਿਹਾ ਕਿ ਡਾ: ਸਾਧੂ ਸਿੰਘ ਹਮਦਰਦ ਦੀ ਕਲਮ ਅਤੇ ਡਾ: ਬਰਜਿੰਦਰ ਸਿੰਘ ਹਮਦਰਦ ਦੀ ਆਵਾਜ਼ ਦਾ ਸੁਮੇਲ ਦਾ ਕਮਾਲ ਇਸ ਸੀ ਡੀ ਵਿੱਚ ਸੁਣਿਆ ਤੇ ਦੇਖਿਆ ਜਾ ਸਕਦਾ ਹੈ ਇਸ ਮੌਕੇ ਸੀ ਡੀ ਵਿਚਲੀਆਂ ਗਜ਼ਲਾਂ , ਸਭ ਤਰਫ਼ ਤੇਰਾ ਇਸ਼ਾਰਾ ਹੋ ਰਿਹੈ, ਇਹ ਵੀ ਉਸ ਦਾ ਕਮਾਲ ਹੁੰਦਾ ਹੈ ਹਵਾ ਬੇਵਫ਼ਾਈ ਦੀ ਵਗਦੀ ਰਹੀ, ਜੁਲਮ ਵੀ ਪਿਆਰੇ ਦਾ ਪਿਆਰਾ ਹੋ ਗਿਆਬੁਰੇ ਹਾਲ ਹੋਏ ਤੇਰੇ ਜਾਣ ਪਿੱਛੋਂ ਗੈਰ ਨਾਲ ਤੇਰੀ ਮੁਲਾਕਾਤ ਹੋ ਗਈ ਅਤੇ ਘੁੰਡ ਅਚਾਨਕ ਲਹਿ ਗਿਆ ਨੂੰ ਸਕਰੀਨ ਤੇ ਪੇਸ਼ ਕੀਤਾ ਗਿਆ ਜਿਸ ਦਾ ਦਰਸ਼ਕਾਂ ਨੇ ਖ਼ੂਬ ਆਨੰਦ ਲਿਆਇਸ ਸਮਾਗਮ ਵਿੱਚ ਪ੍ਰਮੁੱਖ ਸ਼ਖ਼ਸੀਅਤਾਂ ਪਰਮਜੀਤ ਵਾਲਸਲ ਸਰਦੂਲ ਸਿੰਘ ਮਰਵਾਹ ਜੇ ਪੀ ਐਮ ਬੀ ਈ , ਸਖਦੇਵ ਸਿੰਘ ਕੋਮਲ , ਕੁਲਵੰਤ ਸਿੰਘ ਭੰਵਰਾ, ਸਰਦਾਰਾ ਸਿੰਘ ਗਿੱਲ, ਆਪਣਾ ਸੰਗੀਤ,ਰਣਜੀਤ ਸਿੰਘ ਰਾਣਾ, ਦਲ ਸਿੰਘ ਢੇਸੀ, ਨੇ ਭਾਗ ਲਿਆਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਸ਼ਰਧਾਂਜਲੀ ਦੀ ਇਕ-ਇਕ ਸੀ ਡੀ ਭੇਂਟ ਕੀਤੀਅੰਤ ਵਿੱਚ ਪਰਮਜੀਤ ਵਾਲਸਲ ਨੇ ਸਭ ਦਾ ਧੰਨਵਾਦ ਕੀਤਾ


ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ