Wednesday, September 23, 2009

ਬੀਕਾਸ (BECAS) ਯੂ.ਕੇ. ਨੌਜੁਆਨ ਬੱਚਿਆਂ ਲਈ ਪਹਿਲਾ ਕਵੀ ਦਰਬਾਰ


ਬਰੈਡਫੋਰਡ ਐਜੂਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਔਫ ਸਿੱਖਸ (BECAS) ਵਲੋਂ ਬਰੈਡਫੋਰਡ ਯੂ.ਕੇ. ਵਿਚ ਨੌਜੁਆਨ ਬੱਚਿਆਂ ਲਈ ਪਹਿਲਾ ਕਵੀ ਦਰਬਾਰ

ਰਿਪੋਰਟਰ: ਕਸ਼ਮੀਰ ਸਿੰਘ ਘੁੰਮਣ ( ਯੂ. ਕੇ.)

ਇੰਗਲੈਂਡ ਵਿੱਚ 20 ਸਤੰਬਰ ਦਿਨ ਐਤਵਾਰ ਨੂੰ ਬਰੈਡਫੋਰਡ ਐਜੂਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਔਫ ਸਿੱਖਸ (BECAS) ਵਲੋਂ ਬਰੈਡਫੋਰਡ ਸ਼ਹਿਰ ਵਿੱਚ ਖਾਸ ਕਰਕੇ ਨੌਜੁਆਨ ਬੱਚਿਆਂ ਲਈ ਪਹਿਲਾ ਕਵੀ ਦਰਬਾਰ ਕਰਵਾਇਆ ਗਿਆ ਇਹ ਸੰਸਥਾ 22 ਸਾਲਾਂ ਤੋਂ ਹਰ ਸਾਲ ਕਵੀ ਦਰਬਾਰ ਕਰਵਾਉਂਦੀ ਆ ਰਹੀ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਕਿ ਨੌਜੁਆਨ ਬੱਚਿਆਂ ਲਈ ਖ਼ਾਸ ਕਰਕੇ ਪ੍ਰੋਗਰਾਮ ਉਲੀਕਿਆ ਗਿਆ ਪਹਿਲੇ ਭਾਗ ਵਿੱਚ ਬੱਚਿਆਂ ਨੇ ਕਵਿਤਾਵਾਂ ਪੜ੍ਹੀਆਂ ਅਤੇ ਬੱਚਿਆਂ ਦੀ ਹੌਸਲਾ-ਅਫਜ਼ਾਈ ਲਈ ਬੀਕਾਸ ਸੰਸਥਾ ਵਲੋਂ ਕਵੀ ਦਰਬਾਰ ਵਿੱਚ ਭਾਗ ਲੈਣ ਵਾਲ਼ੇ ਸਾਰੇ ਬੱਚਿਆਂ ਨੂੰ ਇਨਾਮ ਵੰਡੇ ਗਏ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲ਼ੇ ਬੱਚਿਆਂ ਨੂੰ ਸਪੈਸ਼ਲ ਇਨਾਮ ਦਿੱਤੇ ਗਏ ਦੂਜੇ ਦੌਰ ਵਿੱਚ ਸਥਾਨਕ ਕਵੀਆਂ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂ ਨੌਜੁਆਨ ਬੱਚਿਆਂ ਦਾ ਕਵੀ ਦਰਬਾਰ ਕਰਵਾਉਣ ਦਾ ਸਾਡਾ ਪਹਿਲਾ ਤਜਰਬਾ ਸੀ ਜੋ ਕਿ ਸਾਡੀ ਉਮੀਦ ਤੋਂ ਕਿਤੇ ਵੱਧ ਸਫਲ ਹੋਇਆ 200 ਤੋਂ ਵੱਧ ਸਰੋਤਿਆਂ ਨੇ 2-30 ਵੱਜੇ ਸ਼ਾਮ ਤੋਂ 6 ਵੱਜੇ ਤੱਕ ਇੱਕ ਪ੍ਰੋਗਰਾਮ ਵਿੱਚ ਦੋ ਕਵੀ ਦਰਬਾਰਾਂ ਦਾ ਆਨੰਦ ਮਾਣਿਆ ਬੱਚਿਆਂ ਲਈ ਕੀਤੇ ਇਸ ਉਪਰਾਲੇ ਲਈ ਬੀਕਾਸ ਸੰਸਥਾ ਦੇ ਸਾਰੇ ਮੈਂਬਰ ਸ਼ਲਾਘਾ ਦੇ ਯੋਗ ਹਨ ਅਸੀਂ ਧੰਨਵਾਦੀ ਹਾਂ ਸ੍ਰ: ਮੋਤਾ ਸਿੰਘ ਸਰਾਏ ਹੋਰਾਂ ਦੇ ਜਿਹਨਾਂ ਨੇ ਸਰੋਤਿਆਂ ਦੇ ਪੜ੍ਹਨ ਲਈ ਪੰਜਾਬੀ ਸੱਥ ਵਲੋਂ ਛਪਵਾਈਆਂ ਕਿਤਾਬਾਂ ਦਾ ਗੱਡਾ ਭਰ ਕੇ ਦਾਸ ਤੱਕ ਪੁੱਜਦਾ ਕੀਤਾ ਜੋ ਕਿ ਪੰਜਾਬੀ ਦੇ ਚਹੇਤਿਆਂ ਨੂੰ ਪੰਜਾਬੀ ਸੱਥ ਵਲੋਂ ਮੁਫ਼ਤ ਵੰਡੀਆਂ ਜਾਂਦੀਆਂ ਹਨ ਧੰਨਵਾਦੀ ਹਾਂ ਬਰੈਡਫੋਰਡ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਪੰਜਾਬੀ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਦਾ ਜਿਹਨਾਂ ਨੇ ਆਪਣੇ ਬੱਚਿਆਂ ਨੂੰ ਕਵਿਤਾਵਾਂ ਪੜ੍ਹਨ ਲਈ ਪ੍ਰਰੇਤ ਕੀਤਾ




































Sunday, September 20, 2009

ਰਾਈਟਰਜ਼ ਫੋਰਮ, ਕੈਲਗਰੀ ਵੱਲੋਂ ਪ੍ਰਕਾਸ਼ ਕੌਰ ਬੂਰਾ ਦਾ ਪਲੇਠਾ ਕਾਵਿ ਸੰਗ੍ਰਹਿ ‘ਮੇਰੇ ਅਹਿਸਾਸ’ ਰਿਲੀਜ਼







ਰਾਈਟਰਜ਼ ਫੋਰਮ, ਕੈਲਗਰੀ ਵੱਲੋਂ ਪ੍ਰਕਾਸ਼ ਕੌਰ ਬੂਰਾ ਦਾ ਪਲੇਠਾ ਕਾਵਿ ਸੰਗ੍ਰਹਿ ਮੇਰੇ ਅਹਿਸਾਸਰਿਲੀਜ਼ ਅਤੇ ਲੇਖਕ ਸਨਮਾਨਿਤ

ਰਿਪੋਰਟ: ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ

ਕੈਲਗਰੀ ਰਾਈਟਰਜ਼ ਫੋਰਮ, ਕੈਲਗਰੀ ਦੀ ਕਾਊਂਸਲ ਆਫ ਸਿੱਖ ਔਰਗੇਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿਚ ਸਨਿੱਚਰਵਾਰ 5 ਸਤੰਬਰ, 2009 ਨੂੰ ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿੱਚ ਬੀਬੀ ਪ੍ਰਕਾਸ਼ ਕੌਰ ਬੂਰਾ ਦਾ ਪਲੇਠਾ ਕਾਵਿ ਸੰਗ੍ਰਹਿ ਮੇਰੇ ਅਹਿਸਾਸਰਿਲੀਜ਼ ਕੀਤਾ ਗਿਆ ਅਤੇ ਤਿੰਨ ਸਾਹਿਤਕਾਰਾਂ ਸਲਾਹੁਦੀਨ ਸਬਾ ਸ਼ੇਖ਼, ਅਮਤੁਲ ਮਤੀਨ ਅਤੇ ਪ੍ਰਕਾਸ਼ ਕੌਰ ਬੂਰਾ ਦਾ ਸਨਮਾਨ ਕੀਤਾ ਗਿਆਸਟੇਜ ਸਕੱਤਰ ਦੀ ਜ਼ਿੰਮੇਵਾਰੀ ਜੱਸ ਚਾਹਲ ਨੇ ਨਿਭਾਈ

----

ਸਰਵਣ ਸਿੰਘ ਸੰਧੂ ਨੇ ਆਪਣੀ ਨਵੀਂ ਛਪੀ ਪੁਸਤਕ ਹੱਡ ਬੀਤੀ ਜਗ ਬੀਤੀਵਿੱਚੋਂ ਇਕ ਕਵਿਤਾ ਸੁਣਾਈ;

ਤੂੰ ਹੁਣ ਕਿਓਂ ਝੂਰਦੀ ਕਨੇਡਾ ਆਕੇ ਨੀ

ਲਿਆਈ ਸੈਂ ਤੂੰ ਹੀ ਮਗਰ ਮੈਨੂੰ ਲਾਕੇ ਨੀ

ਮੰਨੀ ਚਲ ਤੂੰ ਹੁਣ ਸਤਿਗੁਰ ਦੇ ਭਾਣੇ ਨੀ

ਖ਼ੁਸ਼ ਹੋਕੇ ਖਿਡਾਈ ਜਾਹ ਪੁੱਤਾਂ ਦੇ ਨਿਆਣੇ ਨੀ

ਗਾਇਕ ਜੋਗਾ ਸਿੰਘ ਨੇ ਨੇ ਸ਼ਮਸ਼ੇਰ ਸਿੰਘ ਸੰਧੂ ਦੀ ਇਕ ਗ਼ਜ਼ਲ ਸੁਣਾਈ:

ਮੈਂ ਜ਼ਿੰਦਗੀ ਚੋਂ ਕਿਸਤਰ੍ਹਾਂ ਇਹ ਕਾਲਖਾਂ ਮਿਟਾ ਸਕਾਂ

ਨਿਤਾਣਿਆਂ ਨੂੰ ਤਾਣ ਦੇ ਕੇ ਮਾਣ ਵੀ ਦੁਆ ਸਕਾਂ

ਟਿਕੀ ਨਜ਼ਰ ਸਵੇਰ ਤੇ ਕਿ ਰੌਸ਼ਨੀ ਦੀ ਭਾਲ ਹੈ

ਮਥੇ ਤੇਰੇ ਮੈਂ ਰੌਸ਼ਨੀ ਦੀ ਕਿਰਨ ਇਕ ਸਜਾ ਸਕਾਂ

ਕਟਾਕੇ ਪਰ ਵੀ ਸੋਚਦਾਂ ਮੈਂ ਸਾਥੀਆਂ ਚ ਜਾ ਰਲਾਂ

ਤੇ ਪਿੰਜਰੇ ਨੂੰ ਤੋੜਕੇ ਮੈਂ ਤਾਰੀਆਂ ਲਗਾ ਸਕਾਂ

ਅਤੇ ਸਬਾ ਸ਼ੇਖ ਹੋਰਾਂ ਦੀ ਇਕ ਗ਼ਜ਼ਲ ਰਾਗ ਟੋਡੀ ਵਿੱਚ ਸੁਣਾਈ:

ਕੋਈ ਉਦਾਸ ਉਦਾਸ ਸੀ ਕੁਲਫਤ ਜਕੜੇ ਹੂਏ ਥੀ ਉਸ ਕੋ

ਕੋਈ ਨਾ ਮਾਲੂਮ ਬੇਨਾਮ ਸੀ ਖ਼ਲਿਸ਼ ਪਕੜੇ ਹੂਏ ਥੀ ਉਸ ਕੋ

ਉਦਾਸੀਓਂ ਮੇਂ ਨਹਾਈ ਹੂਈ ਵੁਹ ਮੁਸਕਰਾ ਤੋ ਰਹੀ ਥੀ

ਕੋਈ ਅਧੂਰੀ ਅਧੂਰੀ ਸੀ ਖ਼ਾਹਿਸ਼ ਰੁਲਾਏ ਹੂਏ ਥੀ ਉਸ ਕੋ

ਇਸ ਪਿੱਛੋਂ ਸਲਾਹੁਦੀਨ ਸਬਾ ਸ਼ੇਖ਼ ਹੋਰਾਂ ਨੂੰ ਉਹਨਾਂ ਵੱਲੋਂ ਉਰਦੂ ਅਦਬ ਵਿੱਚ ਪਾਏ ਯੋਗ ਦਾਨ ਲਈ ਸਨਮਾਨਿਤ ਕੀਤਾ ਗਿਆ

ਜੱਸ ਚਾਹਲ ਨੇ ਆਪਣੀ ਹਿੰਦੀ ਦੀ ਇਕ ਗ਼ਜ਼ਲ ਸੁਣਾਈ:

ਜ਼ਿੰਦਗੀ ਤੁਹਫਾ ਮਿਲਾ ਤੁਝ ਕੋ ਤੇਰੀ ਤਕਦੀਰ ਸੇ

ਮਤ ਗਵਾ ਇਸ ਕੋ ਸੰਵਾਰ ਲੇ ਕੋਈ ਤਦਬੀਰ ਸੇ

ਦੇਖ ਤੂ ਦੁਨੀਆਂ ਮੇਂ ਦਿਖਤੇ ਦੁਖ ਦਰਦ ਕੇ ਮਾਰੇ ਬਹੁਤ

ਬਾਂਟ ਲੇ ਗ਼ਮ ਕਿਸੀ ਕੇ ਕਯਾ ਲੇਣਾ ਮੁਰਸ਼ਦ ਪੀਰ ਸੇ

ਭਾਵੇਸ਼ ਦੁਲਾਨੀ ਨੇ ਆਰਟ ਆਫ ਲਿਵਿੰਗ ਬਾਰੇ ਲੈਕਚਰ ਦੇਂਦੇ ਹੋਏ ਦੱਸਿਆ ਕਿ ਇਹ ਜੀਵਨ ਜਿਓਣ ਦੀ ਕਲਾ ਹੈਸਾਨੂੰ ਗੁੱਸੇ ਤੇ ਮਨ ਨੂੰ ਸੰਭਾਲਣ ਦੀ ਲੋੜ ਹੈਸਾਡਾ ਮਨ ਸਦਾ ਬੀਤੇ ਸਮੇਂ ਵਿੱਚ ਜਾਂ ਭਵਿੱਖ ਵਿੱਚ ਘੁੰਮਦਾ ਰਹਿੰਦਾ ਹੈਮਨ ਨੂੰ ਵਰਤਮਾਨ ਵਿੱਚ ਜਿਉਂਣ ਦੀ ਆਦਤ ਪਾਉਣ ਦੀ ਲੋੜ ਹੈਮਨ ਦੀ ਗਤੀ ਬਦਲਣ ਨਾਲ ਸਾਹ ਦੀ ਗਤੀ ਵੀ ਬਦਲ ਜਾਂਦੀ ਹੈ

ਅਮਤੁਲ ਮਤੀਨ ਨੇ ਆਪਣੀਆਂ ਦੋ ਰਚਨਾਵਾਂ ਸੁਣਾਈਆਂ:

1- ਕੀ ਜਾਣਾ ਮੈਂ ਕੌਣ ਨਾ ਮੈਂ ਸੁੱਖਾਂ ਨਾਹੀਂ ਦੁੱਖਾਂ

ਨਾ ਮੈਂ ਪੱਤਰ ਨਾਹੀਂ ਰੁੱਖਾਂ

ਜ਼ਿੰਦਗੀ ਦਾ ਜ਼ਹਿਰ ਹਰ ਵੇਲੇ ਚੱਖਾਂ

2- ਦੂਰ ਸਹਿਰਾ ਮੇਂ ਉਡਤੇ ਹੂਏ ਬਗੋਲੋਂ ਕੀ ਤਰ੍ਹਾ

ਉਲਝੇ ਰਾਸਤੇ ਭੀ ਸਾਥ ਰਹੇ ਮੂੰਹ ਜ਼ੋਰ ਹਵਾਏਂ ਭੀ ਸਾਥ ਰਹੀਂ

ਕੂਏ ਮੰਜ਼ਲ ਰਵਾਂ ਦਵਾਂ ਰਹੇ ਬਰਸੋਂ ਕੇ ਸਫਰ ਮੇਂ

ਸਰਾਬੇ ਨਜ਼ਰ ਰਹਾ ਧੁੰਦਲੀ ਰਾਹੇਂ ਭੀ ਸਾਥ ਰਹੀਂ

ਇਸ ਪਿੱਛੋਂ ਉਹਨਾਂ ਨੂੰ ਉਰਦੂ ਅਦਬ ਵਿੱਚ ਯੋਗ ਵਾਧਾ ਕਰਨ ਲਈ ਸਨਮਾਨਿਤ ਕੀਤਾ ਗਿਆ

ਪ੍ਰਕਾਸ਼ ਕੌਰ ਬੂਰਾ ਦੀ ਪਲੇਠੀ ਪੁਸਤਕ ਮੇਰੇ ਅਹਿਸਾਸਰਿਲੀਜ਼ ਕੀਤੀ ਗਈਮੇਰੇ ਅਹਿਸਾਸਕਾਵਿ ਪੁਸਤਕ ਬਾਰੇ ਨਰੇਸ਼ ਕੋਹਲੀ (ਅੰਮ੍ਰਿਤਸਰ) ਦਾ ਲਿਖਿਆ ਲੇਖ ਸਭਾ ਦੇ ਸਹਿ ਸਕੱਤਰ ਸੁਰਿੰਦਰ ਸੰਘ ਢਿੱਲੋਂ ਨੇ ਪੜ੍ਹਿਆ

ਪ੍ਰਕਾਸ਼ ਕੌਰ ਬੂਰਾ ਨੇ ਮੇਰੇ ਅਹਿਸਾਸਵਿੱਚੋਂ ਆਪਣੀਆਂ ਤਿੰਨ ਕਵਿਤਾਵਾਂ ਸੁਣਾਈਆਂ:

1- ਪਤੀ ਮੇਰਾ ਧੀਆਂ ਪੁਤ ਮੇਰੇ,

ਦਿਨ ਰਾਤ ਖੱਟਿਆ ਕਮਾਇਆ

ਬੜੀਆਂ ਰੀਝਾਂ ਨਾਲ਼ ਸ਼ਰੀਕਾ ਬਣਾਇਆ

ਪਰ ਜਦ ਮੈਂ ਮਰੀ

ਕਾਠ ਕਫ਼ਨ ਮੇਰੇ ਪੇਕਿਆਂ ਤੋਂ ਆਇਆ।

2-ਜਦ ਚਲੇ ਪੁਰੇ ਦੀ ਵਾ, ਮੈਨੂੰ ਮਹਿਕ ਵਤਨ ਦੀ ਆਵੇ

ਇੱਕ ਇੱਕ ਦੀ ਮੈਨੂੰ ਯਾਦ ਸਤਾਵੇ, ਚਿੱਠੀ ਫੋਨ ਨਾ ਪਤਿਆਵੇ

ਚੰਚਲ ਮਨ ਨੂੰ ਕੌਣ ਸਮਝਾਵੇ, ਮੁੜ ਮੁੜ ਚੰਦਰਾ ਓਥੇ ਜਾਵੇ

3- ਮੇਰਾ ਪਾਪਾ ਸਭ ਤੋਂ ਪਿਆਰਾ,

ਮੈਂ ਪਾਪੇ ਦੀਆਂ ਅੱਖਾਂ ਦਾ ਤਾਰਾ

ਧੀਆਂ ਨੂੰ ਜਦ ਲਾਡ ਲਡਾਵੇ,

ਵਾਂਗੂੰ ਵੇਲ ਗਲੇ ਲਟਕਾਵੇ

ਇਸ ਪਿੱਛੋਂ ਪ੍ਰਕਾਸ਼ ਕੌਰ ਬੂਰਾ ਨੂੰ ਉਹਨਾਂ ਵੱਲੋਂ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ

ਗੁਰਵਿੰਦਰ ਕੌਰ ਹੁੰਦਲ ਨੇ ਗੁਰੂ ਨਾਨਕ ਦੇਵ ਜੀ ਬਾਰੇ ਕਈ ਦਹਾਕੇ ਪਹਿਲਾਂ ਲਿਖੀ ਆਪਣੀ ਇਕ ਕਵਿਤਾ ਪੇਸ਼ ਕੀਤੀਆਸ ਹੈ ਕਿ ਉਹ ਸਾਹਿਤ ਰਚਨਾ ਵੱਲ ਆਪਣੀ ਰੁਚੀ ਮੁੜ ਕੇਂਦਰਤ ਕਰਨਗੇ

ਜਾਵੇਦ ਨਜ਼ਾਮੀ ਨੇ ਆਪਣੀ ਖੂਬਸੂਰਤ ਉਰਦੂ ਗ਼ਜ਼ਲ ਸੁਣਾਈ

ਆ ਰਹਾ ਹੈ ਯਾ ਰਬ ਯੇ ਬਾਰ ਬਾਰ ਜੀ ਮੇਂ

ਹਰਫੇ ਖ਼ੁਦੀ ਸੇ ਹਟ ਕਰ ਆ ਜਾਊਂ ਬੇਖ਼ੁਦੀ ਮੇਂ

ਜ਼ਾਹਿਰ ਪੇ ਮਰਨੇ ਵਾਲੇ ਬਾਤਿਨ ਕੀ ਬੀ ਖ਼ਬਰ ਲੇ

ਪੋਸ਼ੀਦਾ ਮੁਰਦਨੀ ਹੈ ਗ਼ੁਲ ਕੀ ਸ਼ਗੁਫਗੀ ਮੇਂ

ਸੁਰਿੰਦਰ ਗੀਤ ਨੇ ਆਪਣੀ ਇਕ ਕਵਿਤਾ ਸੁਣਾਈ:

ਜੇ ਮੈਂ ਨਿਗਾਹ ਪਿਛਾਂਹ ਨੂੰ ਮਾਰਾਂ

ਓਥੇ ਵੀ ਸੁਖ ਸਾਂਦ ਨਹੀਂ ਹੈ

ਪੰਜ ਦਰਿਆਵਾਂ ਦੀ ਧਰਤੀ ਤੇ

ਪੋਸਤ ਭੰਗ ਅਫੀਮ ਹੈਰੋਇਨ ਦਾ

ਛੇਵਾਂ ਦਰਿਆ ਵਗਦਾ ਹੈ

ਸੁਰਜੀਤ ਸਿੰਘ ਪੰਨੂੰ ਹੁਣ ਤਕ ਅੱਧੀ ਦਰਜਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁਕੇ ਹਨਉਹਨਾਂ ਆਪਣੀ ਇਕ ਰੁਬਾਈ ਅਤੇ ਇਕ ਖ਼ੂਬਸੂਰਤ ਗ਼ਜ਼ਲ ਸੁਣਾਈ:

ਵਧਦੀ ਜਾ ਰਹੀ ਗਿਣਤੀ ਹੈ ਭਗਵਾਨਾਂ ਦੀ

ਪਰ ਹਾਲਤ ਜਾਵੇ ਨਿੱਘਰਦੀ ਇਨਸਾਨਾਂ ਦੀ

ਧਰਮ ਮੰਦਰ ਜੋ ਜੀਵਣ ਦਾ ਰਾਹ ਦਸਦੇ ਸਨ

ਅਜਕਲ ਕਰਨ ਵਕਾਲਤ ਉਹ ਸ਼ਮਸ਼ਾਨਾਂ ਦੀ

ਕੈਲਾਸ਼ ਮਹਿਰੋਤਰਾ ਨੇ ਹਿੰਦੀ ਦੀ ਇਕ ਕਵਿਤਾ ਸੁਣਾਈ:

ਤੂ ਨੇ ਤੋ ਕਭੀ ਯੂੰ ਮੁੜ ਕਰ ਨ ਦੇਖਾ ਥਾ

ਮੈਂ ਭੀ ਪਹਿਲੇ ਕਭੀ ਐਸੇ ਤੋ ਬਹਿਕਾ ਨ ਥਾ

ਹਰਚਰਨ ਕੌਰ ਨੇ ਪ੍ਰਕਾਸ਼ ਕੌਰ ਬੂਰਾ ਨੂੰ ਕਾਵਿ ਪੁਸਤਕ ਮੇਰੇ ਅਹਿਸਾਸਰੀਲੀਜ਼ ਹੋਣ ਦੀ ਵਧਾਈ ਦਿੱਤੀ ਅਤੇ ਉਹਨਾਂ ਦੀ ਇਕ ਕਵਿਤਾ ਨਾਰੀ ਨਿਤਾਣੀ ਨਹੀਂ ਸੁਣਾਈ

ਮੋਹਨ ਸਿੰਘ ਔਜਲਾ ਹੋਰੀਂ ਇਕ ਮੰਝੇ ਹੋਏ ਗ਼ਜ਼ਲਗੋ ਹਨਉਹ ਪਿਛਲੇ ਪੰਜਾਹ ਸਾਲ ਤੋਂ ਗ਼ਜ਼ਲ ਲਿਖਦੇ ਆ ਰਹੇ ਹਨਸਾਨੂੰ ਆਸ ਹੈ ਕਿ 2010 ਤਕ ਉਹਨਾਂ ਦੇ ਦੋ ਗ਼ਜ਼ਲ ਸੰਗ੍ਰਹਿ ਲੋਕ ਅਰਪਤ ਹੋ ਜਾਣਗੇਉਹਨਾਂ ਨੇ ਆਪਣੀ ਇਕ ਖ਼ੂਬਸੂਰਤ ਗ਼ਜ਼ਲ ਪੇਸ਼ ਕੀਤੀ:

ਭਾਲਦਾ ਰਹਿ ਖ਼ੁਦਾ ਮਿਲੇ ਨਾ ਮਿਲੇ

ਚਾਹੇ ਉਸ ਦਾ ਪਤਾ ਮਿਲੇ ਨਾ ਮਿਲੇ

ਤੂੰ ਨਿਰੰਤਰ ਤਲਾਸ਼ ਕਰ ਉਸ ਦੀ

ਹਮਸਫ਼ਰ ਹਮਨਵਾ ਮਿਲੇ ਨਾ ਮਿਲੇ

ਜਸਵੀਰ ਸਿਹੋਤਾ ਨੇ ਇਕ ਰੁਬਾਈ ਸੁਣਾਈ:

ਸਾਡੇ ਵੱਲ ਵਿਹੰਦਿਆਂ ਹੀ ਬਚਿਆਂ ਜਵਾਨ ਹੋਣਾ

ਜਿਸ ਘੋੜੇ ਪਾਈ ਨ ਲਗਾਮ ਉਸ ਬੇ ਲਗਾਮ ਹੋਣਾ

ਅੰਤ ਵਿੱਚ ਸ਼ਮਸ਼ੇਰ ਸਿੰਘ ਸੰਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ:

ਹਲਚਲ ਇਹ ਯਾਰ ਡਾਢੀ ਮੱਚੀ ਹੈ ਦਿਲ ਚ ਮੇਰੇ

ਸੁਲਗੀ ਚਿਣਗ ਹੈ ਮੁੜਕੇ ਛਟਕੇ ਨੇ ਸਭ ਹਨੇਰੇ

ਕੀਤਾ ਹੈ ਉਸ ਇਸ਼ਾਰਾ ਦਿਲ ਨੂੰ ਲੁਭਾਣ ਵਾਲਾ

ਲਾਲੀ ਵੀ ਕਹਿ ਰਹੀ ਹੈ ਪੂਰਬ ਦੀ ਆ ਸਵੇਰੇ

ਨਿਰਬਲ ਤੇ ਨਿਹਫਲੇ ਜੋ ਹੋਏ ਸੀ ਖ਼ਾਬ ਚਿਰ ਤੋਂ

ਸਾਹਸ ਜਗਾਕੇ ਬਖ਼ਸ਼ੇ ਸਭ ਨੂੰ ਨਵੇਂ ਹੀ ਜੇਰੇ

----

ਸਭਾ ਦੇ ਮਾਨਯੋਗ ਮੈਂਬਰ ਸ, ਰੂਪ ਸਿੰਘ ਗਿੱਲ ਮੰਗਲਵਾਰ 1 ਸਤੰਬਰ 2009 ਨੂੰ ਸੁਰਗਵਾਸ ਹੋ ਗਏ ਸਨਉਹਨਾਂ ਦੀ ਯਾਦ ਵਿੱਚ 1 ਮਿੰਟ ਦਾ ਮੋਨ ਰੱਖਕੇ ਸਭਾ ਦੀ ਸਮਾਪਤੀ ਹੋਈ

ਉਕਤ ਤੋਂ ਇਲਾਵਾ ਬੀਬੀ ਕੁਲਵੰਤ ਕੌਰ, ਸ਼ੰਗਾਰਾ ਸਿੰਘ ਪਰਮਾਰ, ਪਰਵੀਰ ਸਿੰਘ ਬੂਰਾ, ਮੁਹਿੰਦਰ ਕੌਰ ਸੰਧੂ, ਜਸਵੰਤ ਸਿੰਘ ਹਿੱਸੋਵਾਲ, ਨਛੱਤਰ ਕੌਰ ਬ੍ਰਾੜ, ਸੁਰਜੀਤ ਸਿੰਘ ਰੰਧਾਵਾ, ਪੈਰੀ ਮਾਹਲ, ਜੈਦੀਪ ਸਿੰਘ ਬੂਰਾ, ਜਸਕਰਨ ਸਿੰਘ ਬੂਰਾ, ਨਾਈਮ ਖਾਨ, ਫੁੱਮਨ ਸਿੰਘ ਵੈਦ, ਮੋਹਨ ਸਿੰਘ ਮਿਨਹਾਸ, ਸੁਖਵਿੰਦਰ ਕੌਰ ਬੂਰਾ, ਸੁਰਿੰਦਰ ਮੋਹਨ, ਸ਼ਕੀਲ (ਨਵਾਏ- ਪਾਕਿਸਤਾਨ), ਗੁਰਦੀਪ ਕੌਰ ਚਾਹਲ, ਦਮਨ ਸੰਧੂ, ਰਾਜਵਿੰਦਰ ਕੌਰ ਸੰਧੂ, ਦਲਜਿੰਦਰ ਜੌਹਲ, ਨਵਪ੍ਰੀਤ ਕੌਰ, ਬਖ਼ਸ਼ੀਸ਼ ਸਿੰਘ ਗੋਸਲ, ਸਿਮਰਤ ਸਿੰਘ, ਗੁਲਾਮ ਮੁਸਤਫ਼ਾ (ਪਾਕਿਸਤਾਨ ਪੋਸਟ) ਅਤੇ ਐਡਮਿੰਟਨ ਤੋਂ ਸੁਖਦੇਸ਼ ਸਿੰਘ ਤੇ ਰਾਜਬੀਰ ਕੌਰ ਵੀ ਇਸ ਇਕੱਤਰਤਾ ਵਿੱਚ ਸ਼ਾਮਲ ਸਨਸਾਰਿਆਂ ਲਈ ਚਾਹ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾਸਾਹਿਤ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ

----

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸਨਿਚਰਵਾਰ, 3 ਅਕਤੂਬਰ, 2009 ਨੂੰ 2-00 ਤੋਂ 5-30 ਵਜੇ ਤਕ ਕੋਸੋ ਦੇ ਹਾਲ ਵਿਚ ਹੋਵੇਗੀ ਜਿਸ ਵਿੱਚ ਪੈਰੀ ਮਾਹਲ, ਚਮਕੌਰ ਸਿੰਘ ਧਾਲੀਵਾਲ ਅਤੇ ਜਸਵੀਰ ਸਿੰਘ ਸਿਹੋਤਾ ਨੂੰ ਸਨਮਾਨਿਤ ਕੀਤਾ ਜਾਵੇਗਾਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ (403) 285-5609, ਸਲਾਹੁਦੀਨ ਸਬਾ ਸੇ਼ਖ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912 ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 403-285-3539 ਅਤੇ ਚਮਕੌਰ ਸਿੰਘ ਧਾਲੀਵਾਲ (ਖ਼ਜ਼ਾਨਚੀ) ਨਾਲ 403-275-4091, ਪੈਰੀ ਮਾਹਲ (ਮੀਤ ਸਕੱਤਰ) ਨਾਲ 403-616-0402 ਅਤੇ ਗੁਰਮੀਤ ਕੌਰ ਸਰਪਾਲ ਨਾਲ 403-280-6090 ਤੇ ਸੰਪਰਕ ਕਰੋ





Thursday, September 17, 2009

ਜਰਮਨ ਪੰਜਾਬੀ ਸੱਥ ਦੀ ਸਥਾਪਨਾ

ਜਰਮਨ ਪੰਜਾਬੀ ਸੱਥ ਦੀ ਸਥਾਪਨਾ

ਰਿਪੋਰਟ: ਜਨਮੇਜਾ ਜੌਹਲ

ਪੰਜਾਬੀਆਂ ਵੱਲੋਂ ਆਪਣੇ ਸਿਹਤਮੰਦ ਸਭਿਆਚਾਰ ਵਿਰਾਸਤ ਅਤੇ ਬੋਲੀ ਨੂੰ ਸੰਭਾਲਣ ਦੀ ਲਹਿਰ ਦਾ ਮੁੱਢ ਅੱਜ ਤੋਂ ਕੋਈ ਵੀਹ ਵਰ੍ਹੇ ਪਹਿਲਾਂ ਪੰਜਾਬ ਦੇ ਦਿਲ ਦੁਆਬੇ ਦੀ ਧਰਤੀ ਦੇ ਸ਼ਹਿਰ ਜਲੰਧਰ ਨੇੜਲੇ ਪਿੰਡ ਲਾਂਬੜਾ ਤੋਂ ਬੱਝਾ ਸੀਰਵਾਇਤੀ ਸਿਆਸੀ, ਸਾਹਿਤਕ ਤੇ ਸਮਾਜਿਕ ਸੰਸਥਾਵਾਂ ਤੋਂ ਰਤਾ ਹਟਵੀਂ ਸੋਚ ਵਾਲੀ ਸੰਸਥਾ ਪੰਜਾਬੀ ਸੱਥ' ਮਾਂ ਬੋਲੀ ਤੇ ਮਾਂ ਮਿੱਟੀ ਦੀ ਹੇਠਲੀ ਪੱਧਰ ਤੋਂ ਸੇਵਾ ਕਰਨ ਲਈ ਹੋਂਦ ਵਿਚ ਆਈ ਸੀਸਾਹਿਤ, ਸਿੱਖਿਆ, ਗਿਆਨਵਿਗਿਆਨ ਅਤੇ ਖੋਜ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਦੇ ਕੀਤੇ ਕਾਰਜਾਂ ਅੱਗੇ ਸਿਰ ਝੁਕਾਉਣ, ਮੁੱਦਿਆਂ ਅਧਾਰਤ ਸਾਹਿਤ ਛਾਪਣ, ਵਿਰਾਸਤੀ ਕੈਲੰਡਰ ਅਤੇ ਵਾਤਾਵਰਣ ਬਚਾਉਣ ਲਈ ਨਿਰੰਤਰ ਕੋਸ਼ਿਸ਼ਾਂ ਹੁੰਦੀਆਂ ਰਹੀਆਂਸਮਾਂ ਬੀਤਦਾ ਗਿਆ ਅਤੇ ਸੱਥ ਦੀ ਨਿਵੇਕਲੀ ਕਾਰਜ ਸ਼ੈਲੀ ਨਿੱਖਰਦੀ ਗਈਪੰਜਾਬ ਦੇ ਵੱਖੋ ਵੱਖ ਭੂਗੋਲਿਕ, ਭਾਸ਼ਾਈ ਤੇ ਸਭਿਆਚਾਰਕ ਖਿੱਤਿਆਂ ਨੂੰ ਪਛਾਣਦਿਆਂ, ਢਾਹਾ, ਪੁਆਧ, ਮਾਲਵਾ, ਰਿਆੜਕੀ, ਮੰਜਕੀ, ਮਾਝਾ, ਦੋਨਾ, ਲੱਖੀ ਜੰਗਲ, ਤਰਨਤਾਰਨ ਤੇ ਹੁਸੈਨੀਵਾਲਾ ਸੱਥਾਂ ਪੁੰਗਰ ਕੇ ਪ੍ਰਵਾਨ ਚੜ੍ਹਦੀਆਂ ਗਈਆਂਲਹਿੰਦੇ ਪੰਜਾਬ ਦੇ ਸਾਂਦਲ ਬਾਰ 'ਚ ਜੜਾਂ ਵਾਲਾ ਸੱਥ ਹੋਂਦ ਵਿਚ ਆ ਗਈਫੇਰ ਸ਼ੁਰੂ ਹੋਇਆ ਦੁਨੀਆਂ ਭਰ 'ਚ ਜਿੱਥੇ ਵੀ ਸਾਡੀ ਭਰਵੀਂ ਵਸੋਂ ਹੈ, ਉਥੇ ਸੱਥਾਂ ਦੀ ਸਥਾਪਨਾ ਦਾ ਸਿਲਸਿਲਾਸਮੁੱਚੇ ਯੂਰਪ ਨੂੰ ਸਾਹਮਣੇ ਰੱਖਦਿਆਂ ਯੂ·ਕੇ· ਦੇ ਮਿੱਡਲੈਂਡਜ਼ ਅਤੇ ਖੇਤਰ ਦੇ ਵਾਲਸਾਲ ਵਿਚ ਬਣੀਕੈਨੇਡਾ ਦੇ ਪੂਰਬੀ ਹਿੱਸੇ 'ਚ ਟੋਰੰਟੋ, ਪੱਛਮੀ ਹਿੱਸੇ 'ਚ ਸਰੀ, ਅਮਰੀਕਾ ਦੇ ਸਿਆਟਲ ਖੇਤਰ ਵਿਚ ਐਲਨਜ਼ਬਰਗ ਅਤੇ ਕੈਲੇਫੋਰਨੀਆਂ ਦੀਆਂ ਸੱਥਾਂ ਹੋਂਦ ਵਿਚ ਆਈਆਂਯੂਰਪੀ ਸੱਥ ਦੀ ਹਿੰਮਤ ਅਤੇ ਪਹਿਲ ਕਦਮੀ ਤੋਂ ਪਹਿਲਾਂ ਆਸਟ੍ਰੇਲੀਆ ਵਿਚ ਸਿਡਨੀ ਤੇ ਫਿਰ ਥੋੜੇ ਦਿਨ ਪਹਿਲਾਂ 15 ਅਗਸਤ ਨੂੰ ਜਰਮਨ ਦੇ ਲਾਈਪਜ਼ਿਮ ਸ਼ਹਿਰ ਵਿਚ ਹੋਂਦ ਇੱਕ ਭਰਵੇਂ ਸਾਹਿਤਕ ਇਕੱਠ ਵਿੱਚ ਪੰਜਾਬੀ ਸੱਥ ਦਾ ਮੁੱਢ ਬੱਝਾਯੂਰਪੀ ਪੰਜਾਬੀ ਸੱਥ ਦੀ ਇਕਾਈ ਵਜੋਂ ਸਥਾਪਤ ਜਰਮਨ ਪੰਜਾਬੀ ਸੱਥ ਦੀ ਸਥਾਪਨਾ ਵਾਸਤੇ ਸ· ਮੋਤਾ ਸਿੰਘ ਸਰਾਏ ਸੰਚਾਲਕ ਯੂਰਪੀ ਪੰਜਾਬੀ ਸੱਥ ਉਚੇਚੇ ਤੌਰ ਤੇ ਪੁੱਜੇ ਸੱਥ ਵੱਲੋਂ ਛਾਪੀਆਂ ਕਿਤਾਬਾਂ, ਕੈਲੰਡਰ ਤੇ ਸੁੰਦਰ ਸਥਾਪਨਾ ਪੱਤਰ ਲੈ ਕੇ ਇੰਗਲੈਂਡ ਤੋਂ ਉਨ੍ਹਾਂ ਦੇ ਨਾਲ ਰੇਡੀਓ ਪੰਜਾਬ' ਲੰਡਨ ਦੇ ਸ਼ਮਸ਼ੇਰ ਸਿੰਘ ਗਏਯੂ·ਕੇ· ਦੇ ਨਾਮਵਰ ਕਵੀ ਤੇ ਸਾਹਿਤ ਸਭਾਵਾਂ ਦੇ ਸਰਗਰਮ ਕਾਰਕੁੰਨ ਨਿਰਮਲ ਸਿੰਘ ਕੰਧਾਲਵੀ ਸੰਗੀਆਂ ਦੇ ਰੂਪ ਵਿਚ ਸ਼ਾਮਲ ਹੋਏ


Friday, September 4, 2009

ਕੈਨੇਡੀਅਨ ਪੰਜਾਬੀ ਸੱਥ ਟੋਰਾਂਟੋ ਦਾ ਦਸਵਾਂ ਸਨਮਾਨ ਸਮਾਗਮ 30 ਅਗਸਤ, 2009 ਨੂੰ ਹੋਇਆ







ਕੈਨੇਡੀਅਨ ਪੰਜਾਬੀ ਸੱਥ ਟੋਰਾਂਟੋ ਦਾ ਦਸਵਾਂ ਸਨਮਾਨ ਸਮਾਗਮ 30 ਅਗਸਤ, 2009 ਨੂੰ ਹੋਇਆ

ਰਿਪੋਰਟਰ- ਅਨੰਤ ਸਿੰਘ, ਬਰੈਂਪਟਨ, ਕੈਨੇਡਾ

ਪੰਜਾਬੀਆਂ ਦੀ ਭਰਵੀਂ ਵਸੋ ਅਤੇ ਤੀਜੇ ਪੰਜਾਬ ਵਜੋਂ ਜਾਣੇ ਜਾਦੇ ਵਿਸ਼ਾਲ ਦੇਸ ਕੈਨੇਡਾ ਦੀ ਰਮਣੀਕ ਧਰਤੀ ਦੇ ਔਂਟਾਰੀਓ ਝੀਲ ਕੰਢੇ ਘੁੱਗ ਵੱਸਦੇ ਮਹਾਂਨਗਰ ਟੋਰਾਂਟੋ ਦੇ ਸ਼ਹਿਰ ਬਰੈਂਪਟਨ ਦੇ ਡਰੀਮਜ਼ਲੈਂਡ ਹਾਲ ਵਿਚ ਕੈਨੇਡੀਅਨ ਪੰਜਾਬੀ ਸੱਥ ਦਾ ਦਸਵਾਂ ਸਨਮਾਨ ਸਮਾਗਮ ਚੜ੍ਹਦੀਆਂ ਕਲਾਂ ਵਾਲੇ ਮਹੌਲ ਵਿਚ ਸਫਲਤਾ ਪੂਰਵਕ ਨੇਪਰੇ ਚੜ੍ਹਿਆਪੰਦਰਾਂ ਭਾਦੋਂ ਐਤਵਾਰ ਅਗਸਤ ਮਹੀਨੇ ਦੀ 30 ਤਰੀਕ 2009 ਵਾਲੇ ਦਿਨ ਬੱਦਲਬਾਈ ਤੇ ਕਿਣਮਿਣ ਤਾਂ ਭਾਵੇਂ ਪੁਸ਼ਤੈਨੀ ਪੰਜਾਬ ਦੀ ਧਰਤੀ ਵਰਗੀ ਹੀ ਜਾਪਦੀ ਸੀ ਪਰ ਰੁਮਕ ਰੁਮਕ ਵਗਦੀ ਪੌਣ ਰੂਹਾਂ ਨੂੰ ਨਸ਼ਿਆ ਰਹੀ ਸੀਅਜਿਹੀ ਰਾਗਲੀਂ ਰੁੱਤ ਵਿਚ ਦੋ ਢਾਈ ਸੌ ਜੀਅ ਨਿੱਕੇ-ਵੱਡੇ, ਗੱਭਰੂ-ਮੁਟਿਆਰਾਂ, ਕਲਮਕਾਰ-ਕਾਮੇ, ਬੁਲਾਰੇ-ਸਰੋਤੇ ਲਗਭਗ ਤਿੰਨ ਘੰਟੇ ਜਿਵੇਂ ਜੁੜ ਬੈਠ ਕੇ ਆਪਣੇ ਆਪੇ ਨੂੰ ਜਾਨਣ ਸਮਝਣ, ਅਤੀਤ ਤੇ ਭਵਿਖ ਨੂੰ ਵਿਚਾਰਨ ਅਤੇ ਜਿੰਦਗੀ ਨੂੰ ਅਰਥ ਭਰਪੂਰ ਬਣਾਉਣ ਦੀਆਂ ਵਿਉਤਾਂ ਬਣਾਉਂਦੇ ਸੰਜੀਦਗੀ ਨਾਲ ਸੋਚ ਵਿਚਾਰ ਕਰਦੇ ਰਹੇ ਉਹ ਆਪਣੀ ਮਿਸਾਲ ਆਪ ਹੀ ਸੀਪੰਜਾਬੀ ਸੱਥ ਦੀ ਪ੍ਰਿਤ ਅਨੁਸਾਰ ਇਹ ਮੌਕਾ ਸੀ ਪੂਰਬੀ ਕੈਨੇਡਾ ਵਿਚ ਵਸਦੇ ਆਪਣੇ ਪੰਜਾਬੀ ਭਾਈਚਾਰੇ ਲਈ ਕਿਸੇ ਵੀ ਪੱਖ ਤੋਂ ਕੁੱਝ ਮੁੱਲਵਾਨ ਕਾਰਜ ਕਰਨ ਵਾਲੇ ਸੂਝਵਾਨ ਸਿਆਣਿਆ ਨੂੰ ਸਤਿਕਾਰ ਸਹਿਤ ਸਨਮਾਨਤ ਕਰਨਾ

----

ਸਨਮਾਨ ਯੋਗ ਹਸਤੀਆਂ ਦੀ ਤਿਕੜੀ ਵਿਚ ਪਹਿਲਾ ਨਾਂ ਸੀ ਬਜ਼ੁ਼ਰਗਵਾਰ ਨਿਸ਼ਕਾਮ ਸਮਾਜ ਸੇਵਕ ਪਿਛੋਕੜ ਵੱਲੋ ਹੁਸ਼ਿਆਰਪੁਰੀਏ ਸਰਦਾਰ ਅਵਤਾਰ ਸਿੰਘ ਬੈਂਸ ਜੀ ਦਾਇਹਨਾਂ ਦੀ ਚੋਣ ਸਥਾਨਕ ਭਾਈਚਾਰੇ ਲਈ ਕਾਰਜਸ਼ੀਲ ਸੱਜਣਾ ਵੱਲੋਂ ਭਾਈ ਘਨੱਈਆ ਪੁਰਸਕਾਰਲਈ ਕੀਤੀ ਗਈ ਸੀਸਰਦਾਰ ਬੈਂਸ ਪਹਿਲਾਂ ਪੰਜਾਬ ਵਿਚ ਅਤੇ ਹੁਣ ਇਸ ਧਰਤੀ ਉਤੇ ਕਾਦਰ ਦੀ ਸਾਜੀ ਕੁਦਰਤ ਦੀ ਸਿਰਜਣਾ ਦੀ ਸੇਵਾ ਕਰਕੇ, ਸਰਬੱਤ ਦੇ ਭਲੇ ਦੇ ਰਾਹ ਤੇ ਚੱਲ ਕੇ ਪੰਜਾਬੀ ਵਿਰਾਸਤ ਦੀਆਂ ਸਿਹਤਮੰਦ ਰਵਾਇਤਾਂ ਨੂੰ ਚਾਰ ਚੰਨ ਲਾ ਰਹੇ ਹਨਦੂਜੀ ਸਨਮਾਨਤ ਹਸਤੀ ਸੀ ਸਾਂਦਲ ਬਾਰ ਦੇ ਜੰਮਪਲ, ਮਾਲਵੇ ਵਿਚ ਪਰਵਾਨ ਚੜ੍ਹੇ, ਹਰਿਆਣੇ ਵਿਚ ਜਾ ਵਸੇ ਅਤੇ ਅੱਜ ਕੱਲ੍ਹ ਕੈਨੇਡਾ ਦੇ ਵਸਨੀਕਾਂ ਨੂੰ ਸਾਹਿਤ ਦੀਆਂ ਦਾਤਾਂ ਵੰਡ ਰਹੇ, ਉਮਰ ਭਰ ਸ਼ਬਦ ਦੇ ਸਹੀ ਅਰਥ ਸਮਝਾਉਣ ਵਾਲੇ, ਲਿਖਤ ਨੂੰ ਜੀਵਨ ਨਾਲ ਜੋੜਨ ਦੀ ਸੋਝੀ ਬਖ਼ਸ਼ਣ ਵਾਲੇ ਸਰਦਾਰ ਬਲਬੀਰ ਸਿੰਘ ਮੋਮੀਇਹਨਾਂ ਨੂੰ ਆਦਰ ਸਹਿਤ ਪੰਜਾਬ ਦੀ ਰੂਹ ਹੀਰਦੇ ਕਿੱਸੇ ਦੇ ਰਚੇਤਾ ਅਤੇ ਪੰਜਾਬੀਆਂ ਦੇ ਮਾਣ ਸੱਯਦ ਵਾਰਿਸ ਸ਼ਾਹ ਪੁਰਸਕਾਰਭੇਟ ਕੀਤਾ ਗਿਆਕਹਿੰਦੇ ਨੇ ਕਿ ਪੰਜਾਬੀਆਂ ਦਾ ਸੁਰ ਤੇ ਸੰਗੀਤ ਨਾਲ ਗੰਢ ਜੁੜਾਵੀ ਰਿਸ਼ਤਾ ਰਿਗਵੇਦ ਦੇ ਵੇਲਿਆਂ ਤੋ ਹੀ ਅਟੁੱਟ ਚਲਿਆ ਆ ਰਿਹਾ ਹੈਫੇਰ ਮਰਦਾਨੇ ਦੀ ਰਬਾਬ ਤੇ ਗੁਰੁ ਬਾਬੇ ਨਾਨਕ ਦੇ ਸਬਦਾ ਨੇਂ ਇਹਨੂੰ ਧੁਰ ਅੰਬਰਾਂ ਤੀਕ ਪਹੁੰਚਾ ਦਿਤਾਮੁੜ ਇਹ ਰੀਤ ਸੂਫੀ ਬਾਬਿਆਂ, ਕਿੱਸਾਕਾਰਾਂ ਤੇ ਗਮੰਤਰੀਆਂ ਨੇ ਅੱਗੇ ਤੋਂ ਅੱਗੇ ਤੋਰੀ ਰੱਖੀਲੱਖਾਂ ਕਰੋੜਾਂ ਦੇ ਅੜ੍ਹਾਟ ਵਿਚੋਂ ਸੰਗੀਤ ਦੇ ਸੁਰਾਂ ਦੀ ਨਿਰਖ ਪਰਖ ਕਰਨੀ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀ ਹੁੰਦਾਇਹਦੇ ਲਈ ਕਦੀ ਕਦਾਈਂ ਕੋਈ ਪਾਰਖੂ ਬਿਰਤੀ ਅਤੇ ਜੋਹਰੀ ਵਾਲੀ ਅੱਖ ਰੱਖਣ ਵਾਲਾ ਮਹਾਨ ਇਨਸਾਨ ਪੈਦਾ ਹੁੰਦਾ ਹੈਸੁਰਾ ਦੇ ਸਾਗਰਾਂ ਦੀਆਂ ਘੋਗੇ ਸਿਪੀਆਂ ਵਿਚੋਂ ਡੁਬਕੀਆਂ ਅਤੇ ਤਾਰੀਆਂ ਮਾਰ ਕੇ ਲਾਲ ਲੱਭਣ ਵਾਲਾ ਅਜਿਹਾ ਇਨਸਾਨ ਇਕਬਾਲ ਮਾਹਲ ਆਖਰ ਸੱਥ ਵਾਲਿਆਂ ਨੇ ਖੋਜ ਹੀ ਲਿਆਮਾਲਵੇ ਦੁਆਵੇ ਦੀ ਪਿਛੋਕੜ ਵਾਲੇ ਇਕਬਾਲ ਮਾਹਲ ਨੂੰ ਸੁਰਾਂ ਦੀ ਸਹਿਜ਼ਾਦੀ ਬੀਬੀ ਸੁਰਿੰਦਰ ਕੌਰ ਪੁਰਸਕਾਰਭੇਂਟ ਕਰਨ ਦੀ ਤੀਜੀ ਖੁਸ਼ੀ ਸੱਥ ਵਾਲਿਆਂ ਨੇ ਪ੍ਰਾਪਤ ਕੀਤੀ

----

ਇਹਨਾਂ ਤਿੰਨਾਂ ਹਸਤੀਆਂ ਨੂੰ ਇੱਜ਼ਤ, ਮਾਣ ਸਨਮਾਨ ਦੇ ਚ੍ਹਿਨਾਂ ਵਜੋ ਸਨਮਾਨ ਪੱਤਰ, ਇਕ-ਇਕ ਪੁਸਤਕ ਕੀ ਜਾਣਾਂ ਮੈਂ ਕੋਣ’, ਜਿੰਮੇਵਾਰੀ ਤੇ ਸਤਿਕਾਰ ਦੀਆਂ ਪ੍ਰਤੀਕ ਦਸਤਾਰਾਂ ਅਤੇ ਯਾਦਗਾਰੀ ਨਿਸ਼ਾਨੀਆਂ ਭੇਟ ਕਰਨ ਦੀ ਅਹਿਮ ਰਸਮ ਅਤੇ ਸਮਾਗਮ ਦਾ ਸਿਖਰ ਪੰਜਾਬੀ ਦੇ ਸਮਰੱਥ ਕਹਾਣੀਕਾਰ ਤੇ ਪਰ੍ਹਿਆ ਦੇ ਪ੍ਰਧਾਨ ਡਾ ਵਰਿਆਮ ਸਿੰਘ ਸੰਧੂ, ਮੁੱਖ ਪੰਜਾਬੀ ਸੱਥ ਲਾਬੜਾਂ ਜਲੰਧਰ ਵੱਲੋਂ ਉਚੇਚੇ ਤੋਰ ਤੇ ਆਏ ਸੇਵਾਦਾਰ ਡਾ ਨਿਰਮਲ ਸਿੰਘ, ਸੱਥ ਦੇ ਮੋਢੀਆਂ ਵਿਚੋਂ ਸਰਦਾਰ ਯੁਵਰਾਜ ਸਿੰਘ ਚਿੱਟੀ, ਲੁਧਿਆਣੇ ਤੋਂ ਤਸਰੀਫ ਲਿਆਏ ਪ੍ਰਸਿਧ ਗੀਤਕਾਰ ਸਰਦਾਰ ਇੰਦਰਜੀਤ ਸਿੰਘ ਹਸਨਪੁਰੀ, ਜਾਣੇ ਪਹਿਚਾਣੇ ਕਵੀ ਤੇ ਸੱਥ ਦੇ ਥੱਮ ਸਰਦਾਰ ਇਕਬਾਲ ਸਿੰਘ ਰਾਮੂਵਾਲੀਆ ਅਤੇ ਕੈਨੇਡੀਅਨ ਪੰਜਾਬੀ ਸੱਥ ਟੋਰੰਟੋ ਦੇ ਸੰਚਾਲਕ ਪਰਮਜੀਤ ਸਿੰਘ ਸੰਧੂ ਹੋਰਾਂ ਨੇ ਰਲ ਕੇ ਨਿਭਾਈਇਹਨਾਂ ਸਾਰਿਆਂ ਸੱਜਣਾਂ ਨੂੰ ਵਧਾਈ ਦੇਣ ਵਿਚ ਦਹਾਕਿਆਂ ਤੋ ਪ੍ਰਸਿੱਧ ਗਾਇਕ ਜਨਾਬ ਮੁਹੰਮਦ ਸਦੀਕ ਨੇ ਪਹਿਲ ਕਦਮੀ ਕਰਦਿਆਂ ਸੱਥ ਦੇ ਸੰਕਲਪ ਅਤੇ ਨਿਵੇਕਲੇ ਸਨਮਾਨ ਸਮਾਗਮ ਦੀ ਸ਼ਲਾਘਾ ਕੀਤੀਇਸ ਮੋਕੇ ਪੰਜਾਬ ਸਬੰਧੀ ਆਮ ਜਾਣਕਾਰੀ ਵਾਲੇ ਇੱਕ ਹਜ਼ਾਰ ਇੱਕ ਸਵਾਲਾਂ ਜਵਾਬਾਂ ਦੀ ਡਾ ਨਿਰਮਲ ਸਿੰਘ ਵੱਲੋ ਲਿਖੀ ਕਿਤਾਬ ਕੀ ਜਾਣਾਂ ਮੈਂ ਕੋਣਅਤੇ ਜਨਾਬ ਜਾਹਿਦ ਇਕਬਾਲ ਗੁਜਰਾਂਵਾਲੀਏ ਦੀ ਸ਼ਾਹਮੁੱਖੀ ਲਿੱਪੀ ਵਿੱਚ ਲਿਖੀ 850 ਪੰਨਿਆਂ ਦੀ ਵੱਡ ਅਕਾਰੀ ਖੋਜੀ ਗ੍ਰੰਥ ਰੂਪੀ ਰਚਨਾ ਹੀਰ ਵਾਰਿਸ ਵਿਚ ਮਿਲਾਵਟੀ ਸ਼ਿਅਰਾਂ ਦਾ ਵੇਰਵਾਦੀ ਮੁੱਖ ਵਿਖਾਈ ਦੀ ਰਸਮ ਵੀ ਹੋਈਇਸ ਮਹਾਨ ਪੁਸਤਕ ਰਾਹੀਂ ਜਾਹਿਦ ਇਕਬਾਲ ਨੇ ਦਸ ਸਾਲ ਮਿਹਨਤ ਕਰ ਕੇ ਵਾਰਿਸ ਸ਼ਾਹ ਦੀ ਹੀਰ ਵਿਚੋਂ ਖੋਟ ਕੱਢਣ ਦਾ ਤਵਾਰੀਖੀ ਕਾਰਜ ਕਰਕੇ ਸਮੂਹ ਪੰਜਾਬੀਆਂ ਦਾ ਮਾਣ ਵਧਾਇਆ ਹੈਯੂਰਪੀ ਪੰਜਾਬੀ ਸੱਥ ਦੀ ਉਚੇਚੀ ਮਾਲੀ ਸਹਾਇਤਾ ਨਾਲ ਇਹ ਪੁਸਤਕ ਛਾਪੀ ਗਈ ਹੈ ਅਤੇ ਗੁਰਮੁਖੀ ਲਿੱਪੀ ਵਿਚ ਵੀ ਛੇਤੀ ਹੀ ਛਪ ਕੇ ਪਾਠਕਾਂ ਦੀ ਸੱਥ ਵਿਚ ਆ ਜਾਵੇਗੀ

----

ਸਮਾਗਮ ਦੀ ਸਮੁੱਚੀ ਵਿਉਂਤਬੰਦੀ ਵਿਚ ਬੁਲਾਰੇ, ਗੀਤਕਾਰ, ਕਵੀ, ਕਲਾਕਾਰ ਅਤੇ ਵਿਅੰਗਕਾਰਾਂ ਨੂੰ ਯਥਾ ਯੋਗ ਸਥਾਨ ਦੇ ਕੇ ਬੀਬੀ ਨਵਜੋਤ ਕੌਰ ਬਰਾੜ ਨੇ ਸਟੇਜ ਦੀ ਸੇਵਾ ਬਾਖ਼ੂਬੀ ਨਿਭਾਈਸਮਾਗਮ ਦੀ ਸ਼ੁਰੂਆਤ ਬੀਬੀ ਆਸ਼ਾ ਛਾਬੜਾ, ਲਵਲੀਨ ਕੌਰ ਅਤੇ ਬਦੇਸ਼ਾ ਜੱਟ ਵੱਲੋਂ ਗਾਏ ਲੋਕ ਗੀਤਾਂ ਨਾਲ ਹੋਈਪਰਮਜੀਤ ਸਿੰਘ ਸੰਧੂ ਹੋਰਾਂ ਨੇ ਕੈਨੇਡੀਅਨ ਪੰਜਾਬੀ ਸੱਥ ਟੋਰੰਟੋ ਵੱਲੋਂ ਪੂਰਬੀ ਕੈਨੇਡਾ ਵਿਚ ਪਿਛਲੇ ਦਸਾਂ ਸਾਲਾਂ ਵਿਚ ਕੀਤੇ ਕਾਰਜਾਂ ਦੀ ਸੰਖੇਪ ਜਾਣਕਾਰੀ ਦਿੱਤੀਡਾ ਨਿਰਮਲ ਸਿੰਘ ਨੇ ਦੁਨੀਆਂ ਭਰ ਵਿਚ ਫੈਲੇ ਸੱਥ ਦੇ ਤਾਣੇ ਬਾਣੇ, ਸੱਠ ਤੋਂ ਵੱਧ ਭਖਦੇ ਮੁੱਦਿਆਂ ਸਬੰਧੀ ਸੱਥ ਵੱਲੋ ਛਾਪੀਆਂ ਕਿਤਾਬਾਂ, ਹਰ ਵਰ੍ਹੇ ਕੱਢੇ ਜਾਂਦੇ ਕੈਲੰਡਰਾਂ, ਵਾਤਾਵਰਣ ਦੀ ਪਲੀਤੀ, ਕਿਰਤ ਨਾਲੋਂ ਟੁੱਟਣ ਤੇ ਵਿਨਾਸ਼ ਵੱਲ ਵੱਧ ਰਹੇ ਸਭਿਆਚਾਰ ਸਬੰਧੀ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇਉਹਨਾਂ ਆਪਣੀ ਬੋਲੀ ਰਹਿਤਲ, ਪਰਵਾਸ, ਰਿਸ਼ਤੇ ਨਾਤੇ ਅਤੇ ਵਿਰਾਸਤੀ ਫਲਸਫੇ ਨੂੰ ਬਚਾਉਣ ਲਈ ਇਥੇ ਵੱਸਦੇ ਭਾਈਚਾਰੇ ਨੂੰ ਆਪਣੇ ਬਾਲ ਬੱਚਿਆਂ ਨੂੰ ਆਪਣੇ ਨਾਲ ਜੋੜੀ ਰੱਖਣ, ਆਪਸੀ ਏਕਾ ਵਧਾਉਣ ਅਤੇ ਵਿਨਾਸ਼ਕਾਰੀ ਵਿਕਾਸ ਦੇ ਨਮੂਨੇ ਤੋਂ ਬਚਣ ਲਈ ਸੁਚੇਤ ਯਤਨ ਕਰਨ ਉਤੇ ਜ਼ੋਰ ਨਾਲ ਪਹਿਰਾ ਦੇਣ ਦੀ ਗੱਲ ਕੀਤੀਉਹਨਾਂ ਆਪਣੀ ਜੱਦੀ ਧਰਤੀ ਨਾਲ ਭਾਵੁਕ ਤੋਂ ਅੱਗੇ ਵਿਹਾਰਕ ਸਾਂਝ ਵਧਾਉਣ ਦੀ ਗੱਲ ਵੀ ਕੀਤੀਬਹੁਤ ਅਰਥ ਭਰਪੂਰ ਪ੍ਰਧਾਨਗੀ ਭਾਸ਼ਣ ਵਿਚ ਡਾ ਵਰਿਆਮ ਸਿੰਘ ਸੰਧੂ ਨੇ ਸਾਹਿਤ, ਸੰਗੀਤ ਅਤੇ ਸੱਭਿਆਚਾਰ ਉਤੇ ਭਾਰੂ ਹੁੰਦੀ ਜਾ ਰਹੀ ਲੱਚਰਤਾ ਅਤੇ ਸਿਹਤਮੰਦ ਕਦਰਾਂ ਕੀਮਤਾਂ ਦੇ ਘਾਣ ਦੀ ਗੱਲ ਕਰਦਿਆਂ ਪੰਜਾਬ ਦੇ ਇਤਿਹਾਸ, ਵਿਰਾਸਤ ਅਤੇ ਫਲਸਫੇ ਦੀ ਉਸਾਰੂ ਚਰਚਾ ਕਰ ਕੇ ਆਪਣੀ ਤੀਖਣ ਬੁੱਧੀ ਤੇ ਵਿਦਵਤਾ ਦਾ ਲੋਹਾ ਮਨਵਾਇਆ

----

ਇਕਬਾਲ ਸਿੰਘ ਰਾਮੂਵਾਲੀਆ ਨੇ ਇਕਬਾਲ ਮਾਹਲ ਦੇ ਗੁਣਾਂ ਦੇ ਨਾਲ ਇੱਕ ਅੱਧੇ ਔਗੁਣ ਦੀ ਚਰਚਾ ਕਰ ਕੇ ਸੱਥ ਦੀ ਸੰਤੁਲਤ ਸੋਚ ਦੀ ਬਾਖੂਬੀ ਤਰਜਮਾਨੀ ਕਰਦਿਆਂ ਸੁਰ ਤੇ ਸੰਗੀਤ ਦੇ ਰਿਸ਼ਤੇ ਨੂੰ ਖ਼ੂਬਸੂਰਤੀ ਨਾਲ ਬਿਆਨਿਆਇਕਬਾਲ ਮਾਹਲ ਹੁਰਾਂ ਔਟਾਰੀਓ ਵਿਚ ਵੀ ਬੀ ਸੀ ਵਾਗ ਹੀ ਆਪਣੇ ਸਿਆਸੀ ਨੁਮਾਇੰਦਿਆਂ ਤੇ ਜ਼ੋਰ ਪਾ ਕੇ ਪੰਜਾਬੀ ਬੋਲੀ ਨੂੰ ਸਰਕਾਰੀ ਤੌਰ ਤੇ ਲਾਗੂ ਕਰਵਾਉਣ ਲਈ ਸਾਰਿਆਂ ਨੂੰ ਦ੍ਰਿੜ੍ਹ ਇਰਾਦੇ ਨਾਲ ਹਿੰਮਤ ਕਰਨ ਲਈ ਆਖਿਆਸਰਦਾਰ ਬਲਬੀਰ ਸਿੰਘ ਮੋਮੀ ਹੁਰਾਂ ਸਾਹਿਤ ਦੀ ਸੇਵਾ ਨਿਭਾਉਂਦਿਆਂ ਵੱਖੋ ਵੱਖ ਭਾਈਚਾਰਿਆਂ ਦੇ ਪਿਛੋਕੜ, ਬੋਲੀ ਦੇ ਲਹਿਜੇ, ਸਬਦਾਂ ਦੀ ਚੌਣ ਸਬੰਧੀ ਥੋੜੇ ਸਮੇ ਵਿਚ ਵੱਡੇ ਸੁਨੇਹੇ ਦਿਤੇਸਰਦਾਰ ਅਵਤਾਰ ਸਿੰਘ ਬੈਂਸ ਨੇ ਆਪਣੇ ਸਨਮਾਨ ਨੂੰ ਨਾਲ ਆਏ ਸਾਰੇ ਹੀ ਸਮਾਜ ਸੇਵਕਾ ਦਾ ਸਨਮਾਨ ਆਖ ਸੇਵਾ ਦੇ ਸਹੀ ਅਰਥ ਸਮਝਾਉਂਦਿਆਂ ਸੱਥ ਦਾ ਧੰਨਵਾਦ ਕੀਤਾਸਮਾਗਮ ਸਮੇ ਟੋਰੰਟੋ ਦੇ ਪ੍ਰਸਿੱਧ ਕਲਾਕਾਰ ਪ੍ਰਤੀਕ ਸਿੰਘ ਵੱਲੋਂ ਆਪਣੀਆਂ ਕਲਾ ਕਿਰਤਾਂ ਦੀ ਲਾਈ ਪ੍ਰਦਰਸ਼ਨੀ ਸਾਰਿਆਂ ਲਈ ਲਗਾਤਾਰ ਖਿੱਚ ਦਾ ਕੇਂਦਰ ਬਣੀ ਰਹੀਇੰਦਰਜੀਤ ਹਸਨਪੁਰੀ, ਬਾਬੂ ਸਿੰਘ ਕਲਸੀ, ਗੁਰਚਰਨ ਸਿੰਘ ਬੋਪਾਰਾਏ, ਗੁਰਦਾਸ ਮਿਨਹਾਸ ਦੀਆਂ ਕਵਿਤਾਵਾਂ, ਗੀਤਾਂ ਤੇ ਵਿਅੰਗਾਂ ਨੇ ਖੂਬ ਵਾਹ ਵਾਹ ਖੱਟੀਅੰਕਲ ਦੁੱਗਲ ਦੀਆਂ ਸਾਦ ਮੁਰਾਦੀਆਂ ਪਰ ਦਿਲ ਨੂੰ ਟੁੰਬਣ ਵਾਲੀਆਂ ਅਰਥ ਭਰਪੂਰ ਗੱਲਾਂ ਨੇ ਸਭ ਨੂੰ ਮੋਹ ਲਿਆਅੰਤ ਵਿਚ ਸਾਰਿਆਂ ਹੀ ਵਿਦਵਾਨਾਂ, ਪੱਤਰਕਾਰਾਂ, ਪਰਵਾਰਾਂ ਸਮੇਤ ਆਏ ਸਰੋਤਿਆਂ ਦਾ ਖਾਸ ਤੋਰ ਤੇ ਬੀਬੀਆਂ ਭੈਣਾਂ ਅਤੇ ਬਜ਼ੁਰਗਾਂ ਅਗਲੇ ਵਰ੍ਹੇ ਤੀਕ ਦਿਲ ਦੀਆਂ ਡੂੰਘਾਈਆਂ ਤੋ ਸੱਥ ਵੱਲੋਂ ਧੰਨਵਾਦ ਕਰਦਿਆਂ, ਰਹੀਆਂ ਖ਼ਾਮੀਆਂ ਲਈ ਖ਼ਿਮਾਂ ਮੰਗੀ ਗਈਸਭ ਨੂੰ ਆਪਣੇ ਖੱਟੇ ਮਿੱਠੇ ਸੁਝਾਅ ਘੱਲਣ ਲਈ ਬੇਨਤੀ ਕਰਦਿਆਂ ਉਹਨਾਂ ਤੇ ਗੌਰ ਕਰਕੇ ਚੱਲਣ ਦੀ ਕਾਮਨਾ ਕੀਤੀ ਗਈ










ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ