Monday, March 29, 2010

ਅਦਾਰਾ ਜਾਗੋ ਇੰਟਰਨੈਸ਼ਨਲ, ਪੰਜਾਬੀ ਸਾਹਿਬ ਸਭਾ ਮੰਗਵਾਲ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. (ਸੇਖੋਂ) ਵੱਲੋਂ ਕਿਤਾਬ ਰਿਲੀਜ਼ - ਰਿਪੋਰਟ


ਰਿਪੋਰਟ : ਡਾ: ਭਗਵੰਤ ਸਿੰਘ ( ਪਟਿਆਲਾ)

ਸੰਗਰੂਰ (ਪੰਜਾਬ) - ਪੰਜਾਬੀਅਤ ਬਾਰੇ ਮੁੱਖ ਕੇਂਦਰ ਇਧਰਲਾ ਪੰਜਾਬ ਹੋਣਾ ਚਾਹੀਦਾ ਹੈ ਇਥੋਂ ਦੀ ਰਾਜ-ਸੱਤਾ ਨੇ ਮੱਕਾਰੀ ਨਾਲ ਪੰਜਾਬੀ ਬੋਲਦੇ ਹਿੱਸੇ ਬਾਹਰ ਕੱਢਕੇ ਪੰਜਾਬ ਨੂੰ ਛੋਟਾ ਹੀ ਨਹੀਂ ਕੀਤਾ ਸਗੋਂ ਪੰਜਾਬੀ ਭਾਸ਼ਾ ਨਾਲ ਵੀ ਧ੍ਰੋਹ ਕਮਾਇਆ ਹੈ ਅੱਜ ਸਰਮਾਏਦਾਰੀ ਅਤੇ ਸਮਾਜਵਾਦ ਦੀ ਸਧਾਰਨਤਾ ਬਾਰੇ ਗੰਭੀਰ ਮੰਥਨ ਕੀਤਾ ਜਾਣਾ ਚਾਹੀਦਾ ਹੈ ਪੰਜਾਬੀ ਲੇਖਕ ਪੰਜਾਬ ਨਾਲ ਹੋਏ ਅਨਿਆਂ ਬਾਰੇ ਚਿੰਤਤ ਹਨ ਨਿਰਸੰਦੇਹ ਸਭ ਭਾਸ਼ਾਵਾਂ ਦੇ ਆਧਾਰ ਤੇ ਸੂਬਿਆਂ ਦਾ ਨਿਰਮਾਣ ਸਭ ਤੋਂ ਤਰਕਸ਼ੀਲ ਹੈ ਪਰ ਭ੍ਰਿਸ਼ਟ ਰਾਜਨੀਤੀ ਇਸ ਕਾਰਜ ਦੇ ਉਦੇਸ਼ਾਂ ਨੂੰ ਉਲਟਾਅ ਕੇ ਰੱਖ ਦਿੰਦੀ ਹੈ ਅੱਜ ਪਰਵਾਸੀ ਲੇਖਕ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਬਾਰੇ ਚਿੰਤਤ ਹਨ, ਅੱਜ ਸਮੂਹ ਪੰਜਾਬੀਆਂ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਇਹ ਭਾਵ ਅੱਜ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ) ਵੱਲੋਂ ਅਦਾਰਾ ਜਾਗੋ ਇੰਟਰਨੈਸ਼ਨਲ ਅਤੇ ਪੰਜਾਬੀ ਸਾਹਿਬ ਸਭਾ ਮੰਗਵਾਲ ਦੇ ਸਹਿਯੋਗ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. (ਸੇਖੋਂ) ਦੀ ਸਰਪ੍ਰਸਤੀ ਹੇਠ ਕੈਨੇਡਾ ਵਿੱਚ ਪਿਛਲੇ 43 ਸਾਲਾਂ ਤੋਂ ਰਹਿ ਰਹੇ ਸ੍ਰ ਤ੍ਰਿਲੋਚਨ ਸਿੰਘ ਗਿੱਲ, ਪੰਜਾਬੀ ਗੁਰੂ ਕਾਸ਼ੀ ਸੋਸਾਇਟੀ ਟੋਰਾਂਟੇ ਨਾਲ ਰਚਾਏ ਗਏ ਸੰਵਾਦ ਦੌਰਾਨ ਹੋਈ ਬਹਿਸ ਉਪਰੰਤ ਉੱਭਰਕੇ ਸਾਹਮਣੇ ਆਏ ਬਹਿਸ ਇੰਨੀ ਭਖਵੀ ਸੀ ਕਿ ਬੁੱਧੀਜੀਵੀਆਂ ਨੇ ਬਹੁਤ ਹੀ ਤਿੱਖੇ ਰਉ ਵਿੱਚ ਨਾਲ ਕੌਮੀਅਤਾਂ ਅਤੇ ਸਾਹਿਤਕ ਸਰੋਕਾਰਾਂ ਬਾਰੇ ਵਿਚਾਰ-ਚਰਚਾ ਕੀਤੀ

-----

ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਡਾ: ਭਗਵੰਤ ਸਿੰਘ ਤੇ ਗਿੱਲ ਮੋਰਾਂਵਾਲੀ ਦੁਆਰਾ ਸੰਪਾਦਤ ਪੁਸਤਕ ਗੁਰਦੇਵ ਸਿੰਘ ਮਾਨ ਜੀਵਨ ਤੇ ਰਚਨਾ ਅਤੇ ਉੱਘੇ ਕਹਾਣੀਕਾਰ ਗੁਰਮੇਲ ਮਡਾਹੜ ਦਾ ਕਹਾਣੀ ਸੰਗ੍ਰਹਿ ਨੋਬਲ ਕਹਾਣੀਆਂ ਲੋਕ ਅਰਪਣ ਕੀਤੀਆਂ ਗਈਆਂ ਇਨ੍ਹਾਂ ਪੁਸਤਕਾਂ ਵਿੱਚ ਪਹਿਲੀ ਵਾਰ ਵੱਖਰੀ ਦ੍ਰਿਸ਼ਟੀਕੋਣ ਤੋਂ ਆਧਾਰਿਕ ਚੇਤਨਾ ਪ੍ਰਦਾਨ ਕੀਤੀ ਗਈ ਹੈ

-----

ਸ: ਤ੍ਰਿਲੋਚਨ ਸਿੰਘ ਗਿੱਲ ਨੇ ਸਰੋਤਿਆਂ ਦੇ ਰੂ-ਬ-ਰੂ ਹੁੰਦੇ ਹੋਏ ਕਈ ਸੰਵੇਦਨਸ਼ੀਲ ਮਸਲਿਆਂ ਨੂੰ ਉਭਾਰਿਆ ਉਨ੍ਹਾਂ ਨੇ ਦੱਸਿਆ ਕਿ ਨਸਲੀ ਵਿਤਕਰਾ ਉਧਰ ਵੀ ਹੈ ਅਤੇ ਇਧਰ ਵੀ ਹੈ ਉਨ੍ਹਾਂ ਨੇ ਪੋਲੈਡ ਤੇ ਰੂਸ ਦੇ ਸੰਦਰਭ ਵਿੱਚ ਵੀ ਕਈ ਨੁਕਤੇ ਉਭਾਰੇ ਉਨ੍ਹਾਂ ਨੇ ਉਧਰਲੇ ਪ੍ਰਬੰਧ ਬਾਰੇ ਦੱਸਿਆ ਕਿ ਉਥੇ 90% ਕੰਮ ਟੈਲੀਫੂਨ ਤੇ ਹੋ ਜਾਂਦੇ ਹਨ ਪਰ ਇਧਰ 10% ਕੰਮ ਵੀ ਟੈਲੀਫੂਨ ਤੇ ਨਹੀਂ ਹੁੰਦੇ ਉਧਰ ਸਰਕਾਰੀ ਇਸ਼ਤਿਹਾਰਾਂ ਉਪਰ ਕਿਸੇ ਮੰਤਰੀ ਦੀ ਤਸਵੀਰ ਨਹੀ ਲਗਦੀ ਪੰਜਾਬੀ ਭਾਸ਼ਾ ਦੀ ਕੈਨੇਡਾ ਵਿੱਚ ਸਥਿਤੀ ਬਾਰੇ ਉਨ੍ਹਾਂ ਨੇ ਦੱਸਿਆ ਕਿ ਉਥੇ ਪੰਜਾਬੀ ਭਾਸ਼ਾ ਵਧੀਆ ਸਥਿਤੀ ਭਾਵ ਪੰਜਵੇਂ ਸਥਾਨ ਤੇ ਹੈ ਜਦ ਕਿ ਉਰਦੂ, ਹਿੰਦੀ ਕਾਫ਼ੀ ਪਿੱਛੇ ਹਨ ਉਨ੍ਹਾਂ ਨੇ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਜਦੋਂ ਉਧਰ ਗਏ ਜਲੰਧਰ ਜਾਂ ਲੁਧਿਆਣੇ ਦੇ ਜੰਮਪਲ਼ ਆਪਣੀ ਮਾਤ ਭਾਸ਼ਾ ਹਿੰਦੀ ਜਾਂ ਹੋਰ ਲਿਖਾਉਂਦੇ ਹਨ ਉਹ ਬਹੁਤ ਸ਼ਰਮਨਾਕ ਗੱਲ ਹੁੰਦੀ ਹੈ।

-----

ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਪ੍ਰਿਤਪਾਲ ਕੌਰ ਚਾਹਲ ਲੁਧਿਆਣਾ, ਭਗਤ ਰਾਮ ਸ਼ਰਮਾ, ਡਾ: ਰਣਜੋਧ ਸਿੰਘ, ਪੰਮੀ ਫੱਗੂਵਾਲੀਆ, ਜੋਗਿੰਦਰ ਪਰਵਾਨਾ ਤੇ ਬੀ. ਐਸ. ਭੁੱਲਰ ਰਾਮਪੁਰਾ ਫੁਲ, ਰਾਜਿੰਦਰ ਸਿੰਘ ਜੋਸ਼, ਚਰਨਜੀਤ ਉਡਾਰੀ, ਪ੍ਰਗਟ ਸਤੌਜ, ਸਰਬਜੀਤ ਸੰਗਰੂਰਵੀ ਕੁਲਵੰਤ ਕਸਕ, ਕ੍ਰਿਸ਼ਨ ਬੇਤਾਬ, ਗੁਲਜ਼ਾਰ ਸ਼ੌਂਕੀ, ਆਦਿ ਕਵੀਆਂ ਨੇ ਆਪਣਾ ਕਲਾਮ ਪੇਸ਼ ਕਰਕੇ ਮੰਤਰ-ਮੁਗਧ ਕੀਤਾ ਇਸ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਡਾ: ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰਡ, ਸੇਖੋਂ ਨੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਨਾਲ ਹੋਏ ਵਿਤਕਰਿਆਂ ਬਾਰੇ ਨਿਰੰਤਰ ਜੱਦੋ-ਜਹਿਦ ਕਰ ਰਹੀ ਹੈ ਅਸੀਂ ਹਮੇਸ਼ਾ ਹੀ ਪੰਜਾਬੀ ਵਿਰੋਧੀ ਤੇ ਲੋਟੂ ਸ਼ਕਤੀਆਂ ਦੇ ਵਿਰੁੱਧ ਖੜ੍ਹੇ ਹਾਂ ਅਖੌਤੀ ਵਿਸ਼ਵ ਪੰਜਾਬੀ ਕਾਨਫਰੰਸਾਂ ਵਿੱਚ ਕਦੇ ਵੀ ਕੁਝ ਹਾਸਲ ਨਹੀ ਹੋਇਆ ਅੱਜ ਮਾਲਵਾ ਰਿਸਰਚ ਸੈਂਟਰ ਪਟਿਆਲਾ ਨੇ ਗੰਭੀਰਤਾ ਸਹਿਤ ਪੰਜਾਬੀ ਸਰੋਕਾਰਾਂ ਬਾਰੇ ਮਸਲਿਆ ਦੇ ਹੱਲ ਲਈ ਬਹਿਸ ਤੇ ਰੂ-ਬ-ਰੂ ਦਾ ਆਯੋਜਨ ਕਰਕੇ ਪੰਜਾਬੀ ਪਾਠਕਾਂ ਨੂੰ ਚੇਤਨਾ ਪ੍ਰਦਾਨ ਕੀਤੀ ਹੈ ਅੱਜ ਰਿਲੀਜ਼ ਹੋਈਆਂ ਪੁਸਤਕਾਂ ਪੰਜਾਬੀਅਤ ਦੇ ਮੁਹਾਂਦਰੇ ਨੂੰ ਉਭਾਰਨ ਵਾਲੀਆਂ ਹਨ ਇਨ੍ਹਾਂ ਬਾਰੇ ਹੋਰ ਚਰਚਾ ਕਰਨ ਦੀ ਜ਼ਰੂਰਤ ਹੈਅੱਜ ਦੇ ਕਵੀ ਦਰਬਾਰ ਵਿੱਚ ਪੇਸ਼ ਰਚਨਾਵਾਂ ਮਨੁੱਖ ਨੂੰ ਮਨੁੱਖਤਾ ਦਾ ਪਾਠ ਪੜਾਉਣ ਵਾਲੀਆਂ ਹਨ ਇਸ ਅਵਸਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਰਨਲ ਸਕੱਤਰ ਪਵਨ ਹਰਚੰਦਪੂਰੀ ਨੇ ਸਮਾਗਮ ਦੀ ਪ੍ਰਸ਼ੰਸ਼ਾ ਕਰਦੇ ਹੋਏ ਤ੍ਰਿਲੋਚਣ ਸਿੰਘ ਗਿੱਲ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਉਸਾਰੂ ਕਦਮ ਦੱਸਿਆ ਉਨ੍ਹਾਂ ਨੇ ਤ੍ਰਿਲੋਚਨ ਗਿੱਲ ਵਰਗੇ ਜਨੂੰਨ ਦੀ ਇਧਰਲੇ ਪੰਜਾਬ ਵਿੱਚ ਵੀ ਲੋੜ ਜ਼ਾਹਿਰ ਕੀਤੀ ਇਸ ਮੌਕੇ ਹੋਈ ਬਹਿਸ ਵਿੱਚ ਡਾ: ਤੇਜਾ ਸਿੰਘ ਤਿਲਕ, ਡਾ: ਰਣਜੋਧ ਸਿੰਘ, ਬਾਜ ਸਿੰਘ ਮਹਿਲੀਆ, ਭਗਤ ਰਾਮ ਸ਼ਰਮਾ, ਡਾ: ਭਗਵੰਤ ਸਿੰਘ, ਗੁਰਮੇਲ ਮਡਾਹੜ, ਡਾ: ਰਮਿੰਦਰ ਕੌਰ, ਮੋਹਨ ਸ਼ਰਮਾ, ਜਗਦੀਪ ਸਿੰਘ, ਡਾ: ਜਗਜੀਤ ਸਿੰਘ ਕੋਮਲ ਨੇ ਹਿੱਸਾ ਲਿਆ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਤ੍ਰਿਲੋਚਨ ਸਿੰਘ ਗਿੱਲ ਨੂੰ ਸਰਵ-ਸ੍ਰੇਸ਼ਟ ਸਾਹਿਤਕਾਰ ਪੁਰਸਕਾਰ (ਵਿਦੇਸ਼ੀ) ਦਿੱਤਾ ਗਿਆ ਇਸ ਮੌਕੇ ਤੇ ਸ਼੍ਰੀਮਤੀ ਅਗਰਜੀਤ ਕੌਰ, ਭਾਰਤ ਭੂਸ਼ਨ, ਅਜੈਬ ਸਿੰਘ ਮੋਰਾਂਵਾਲੀ, ਕਾਮਰੇਡ ਕੌਰ ਸੈਨ, ਸੂਬੇਦਾਰ ਜਗਜੀਤ ਸਿੰਘ, ਥਰੇਜਾ, ਜਸਵਿੰਦਰ ਸਿੰਘ ਐਡਵੋਕੇਟ, ਪਰਮਿੰਦਰ ਪੰਮੀ, ਜਗਜੀਤ ਵਾਲੀਆ ਆਦਿ ਹਾਜ਼ਿਰ ਸਨ ।



ਪੰਜਾਬੀ ਸਾਹਿਤ ਸਭਾ ਜੈਤੋ ਵੱਲੋਂ ਸੰਤੋਖ ਮਿਨਹਾਸ ਨਾਲ ਰੂਬਰੂ - ਰਿਪੋਰਟ

ਰਿਪੋਰਟ : ਹਰਦਮ ਸਿੰਘ ਮਾਨ

ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਪ੍ਰਵਾਸੀ ਪੰਜਾਬੀ ਸ਼ਾਇਰ ਸੰਤੋਖ ਮਿਨਹਾਸ ਨਾਲ ਰੂਬਰੂ ਕਰਵਾਇਆ ਗਿਆਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸੰਤੋਖ ਮਿਨਹਾਸ ਅਤੇ ਬਲਕਾਰ ਸਿੰਘ ਦਲ ਸਿੰਘ ਵਾਲਾ ਬਿਰਜਮਾਨ ਹੋਏਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਦੇ ਸਵਾਗਤੀ ਸ਼ਬਦਾਂ ਨਾਲ ਹੋਈਉਨ੍ਹਾਂ ਮਹਿਮਾਨ ਸ਼ਾਇਰ ਸੰਤੋਖ ਮਿਨਹਾਸ ਦੇ ਜੀਵਨ ਅਤੇ ਉਸ ਦੀਆਂ ਸਾਹਿਤਕ ਕਿਰਤਾਂ ਬਾਰੇ ਵੀ ਜਾਣਕਾਰੀ ਦਿੱਤੀ

-----

ਸੰਤੋਖ ਮਿਨਹਾਸ ਨੇ ਆਪਣੇ ਲਿਖਣ ਕਾਰਜ ਦੇ ਆਗਾਜ਼ ਦਾ ਵਰਨਣ ਕਰਦਿਆਂ ਦੱਸਿਆ ਕਿ ਉਨ੍ਹਾਂ 1971-72 ਵਿਚ ਸਪਤਾਹਿਕ ਅਖ਼ਬਾਰ 'ਹਾਣੀ' ਤੋਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ ਅਤੇ ਬਾਅਦ ਵਿਚ ਜੁਝਾਰਵਾਦੀ ਕਵੀ ਪਾਸ਼ ਦੀ ਰਚਨਾ ਦਾ ਪ੍ਰਭਾਵ ਕਬੂਲਦਿਆਂ ਉਨ੍ਹਾਂ ਦਾ ਰੁਝਾਨ ਵੀ ਜੁਝਾਰਵਾਦੀ ਕਵਿਤਾ ਵੱਲ ਹੋ ਗਿਆਬਰਜਿੰਦਰ ਕਾਲਜ ਫ਼ਰੀਦਕੋਟ ਵਿਚ ਪੜ੍ਹਦਿਆਂ ਉਨ੍ਹਾਂ ਨੂੰ ਪੰਜਾਬੀ ਦੇ ਉਘੇ ਵਿਦਵਾਨ ਅਤੇ ਸਾਹਿਤਕਾਰ ਪ੍ਰੋ. ਗੁਰਦਿਆਲ ਸਿੰਘ, ਡਾ. ਕਰਮਜੀਤ ਸਿੰਘ ਅਤੇ ਡਾ. ਟੀ. ਆਰ. ਵਿਨੋਦ ਦਾ ਥਾਪੜਾ ਮਿਲਿਆਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ 'ਅੱਖਾਂ 'ਚ ਬਲਦੇ ਸੂਰਜ' 1992 ਵਿਚ ਪ੍ਰਕਾਸ਼ਿਤ ਹੋਇਆ ਅਤੇ ਦੂਜੀ ਕਾਵਿ ਪੁਸਤਕ 'ਫੁੱਲ, ਤਿਤਲੀ ਤੇ ਉਹ' 2009 ਛਪੀਇਸ ਦੌਰਾਨ ਉਨ੍ਹਾਂ ਦੋ ਸਾਲ 'ਜ਼ਫ਼ਰ' ਸਾਹਿਤਕ ਮੈਗਜ਼ੀਨ ਦੀ ਸੰਪਾਦਨਾ ਵੀ ਕੀਤੀ ਅਤੇ ਟੀ. ਵੀ. ਸੀਰੀਅਲ ਗੂੰਜ ਦੀ ਕਹਾਣੀ ਅਤੇ ਸੰਵਾਦ ਵੀ ਲਿਖੇ

-----

ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਵਿਚ ਪ੍ਰਵਾਸੀ ਜੀਵਨ ਹੰਢਾ ਰਹੇ ਸ੍ਰੀ ਮਿਨਹਾਸ ਨੇ ਉਥੋਂ ਦੀਆਂ ਕੁਝ ਯਾਦਾਂ ਸਾਹਿਤ ਦੇ ਪਾਠਕਾਂ ਨਾਲ ਕਾਵਿਕ ਰੂਪ ਵਿਚ ਸਾਂਝੀਆਂ ਕੀਤੀਆਂ 'ਬੜਾ ਅਜੀਬ ਮੁਲਕ ਹੈ ਇਹ, ਕੁਝ ਵੀ ਨਹੀਂ ਹੈ ਇਥੇ ਆਪਣੇ ਦੇਸ ਵਰਗਾਕੋਈ ਵੀ ਤੰਦ ਨਹੀਂ ਹੈ ਜੁੜਦੀ, ਸਾਂਝ ਵਰਗੀ' ਅਜੋਕੇ ਮਨੁੱਖ ਦੀ ਹਾਲਤ ਦਾ ਵਰਨਣ ਕਰਦਿਆਂ ਉਨ੍ਹਾਂ ਦੇ ਬੋਲ ਸਨ 'ਮਨ ਦੀਆਂ ਚੀਕਾਂ ਕੋਲੋਂ ਡਰਿਆ ਉੱਚੀ ਸ਼ੋਰ ਮਚਾਉਂਦਾ ਹੈਅੱਜ ਕੱਲ੍ਹ ਯਾਰੋ ਵੇਖੋ ਬੰਦਾ ਇਸ ਤਰਾਂ ਵੀ ਜਿਉਂਦਾ ਹੈ' ਉਨ੍ਹਾਂ ਆਪਣੀ ਚੋਣਵੀਂ ਕਾਵਿ ਰਚਨਾ ਸਰੋਤਿਆਂ ਸਾਹਮਣੇ ਪੇਸ਼ ਕਰਕੇ ਖ਼ੂਬ ਦਾਦ ਹਾਸਲ ਕੀਤੀਸ਼ਾਇਰ ਜਗਜੀਤ ਸਿੰਘ ਪਿਆਸਾ, ਸੁਰਿੰਦਰਪ੍ਰੀਤ ਘਣੀਆਂ ਅਤੇ ਮੇਘ ਰਾਜ ਕੋਟਕਪੂਰਾ ਨੇ ਵੀ ਮਹਿਮਾਨ ਸ਼ਾਇਰ ਮਿਨਹਾਸ ਦੇ ਜੀਵਨ ਦੀਆਂ ਵੱਖ ਵੱਖ ਪਰਤਾਂ ਖੋਲ੍ਹਦਿਆਂ ਦੱਸਿਆ ਕਿ ਉਹ ਲੇਖਕ ਦੇ ਨਾਲ ਨਾਲ ਵਧੀਆ ਭੰਗੜਾ ਕਲਾਕਾਰ ਵੀ ਰਹੇ ਹਨ ਅਤੇ ਕਾਲਜ 'ਚ ਪੜ੍ਹਦਿਆਂ ਕਵਿਤਾ ਉਚਾਰਣ ਅਤੇ ਭੰਗੜੇ ਦੇ ਅਨੇਕਾਂ ਮੁਕਾਬਲਿਆਂ ਵਿਚ ਉਨ੍ਹਾਂ ਬਹੁਤ ਮੱਲਾਂ ਮਾਰੀਆਂ

----

ਸਮਾਗਮ ਦੇ ਆਖ਼ਰੀ ਪੜਾਅ ਵਿਚ ਸੁਰਿੰਦਰ ਪ੍ਰੀਤ ਘਣੀਆਂ, ਜਗਜੀਤ ਸਿੰਘ ਪਿਆਸਾ, ਅਮਰਜੀਤ ਢਿੱਲੋਂ, ਹਰਦਮ ਸਿੰਘ ਮਾਨ, ਪ੍ਰੋ. ਤਰਸੇਮ ਨਰੂਲਾ, ਅਰਸ਼ਦੀਪ ਸ਼ਰਮਾ, ਬੇਅੰਤ ਸਿੰਘ ਵਾਂਦਰ ਜਟਾਣਾ ਨੇ ਵੀ ਕਾਵਿ ਮਹਿਫ਼ਿਲ ਵਿਚ ਆਪਣੀ ਹਾਜਰੀ ਲੁਆਈਇਸ ਸਮਾਗਮ ਵਿਚ ਹੋਰਨਾ ਤੋਂ ਇਲਾਵਾ ਭੁਪਿੰਦਰ ਜੈਤੋ, ਹਰਜਿੰਦਰ ਢਿੱਲੋਂ, ਮੰਗਤ ਸ਼ਰਮਾ, ਦਰਸ਼ਨ ਸਿੰਘ ਬਲ੍ਹਾੜੀਆ, ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਕੁਲਵਿੰਦਰ ਸਿੰਘ ਜੇਜੀ, ਗੁਰਪ੍ਰੀਤ ਸਿੰਘ, ਸੋਨੀ ਸ਼ਾਮਲ ਹੋਏਸਭਾ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਸੂਰੇਵਾਲੀਆ ਅਤੇ ਬਲਕਾਰ ਸਿੰਘ ਦਲ ਸਿੰਘ ਵਾਲਾ ਨੇ ਸਮਾਗਮ ਵਿਚ ਸ਼ਾਮਲ ਸਭਨਾਂ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾਸਭਾ ਵੱਲੋਂ ਸੰਤੋਖ ਮਿਨਹਾਸ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆਸ੍ਰੀ ਮਿਨਹਾਸ ਨੇ ਆਪਣੀ ਨਵੀਂ ਪੁਸਤਕ ਸਭਾ ਨੂੰ ਭੇਟ ਕੀਤੀ

Thursday, March 25, 2010

ਨੌਟਿੰਘਮ (ਇੰਗਲੈਂਡ) ‘ਚ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ - ਰਿਪੋਰਟ


ਨੌਟਿੰਘਮ (ਇੰਗਲੈਂਡ) ਚ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ - ਰਿਪੋਰਟ

ਰਿਪੋਰਟ: ਸੰਤੋਖ ਧਾਲੀਵਾਲ (ਯੂ.ਕੇ.)

ਪਿਛਲੇ ਐਤਵਾਰ 21 ਮਾਰਚ 2010 ਨੂੰ ਨੌਟਿੰਘਮ (ਇੰਗਲੈਂਡ) ਵਿਖੇ ਮਹਾਨ ਸ਼ਹੀਦਾਂ, ਭਗਤ ਸਿੰਘ, ਰਾਜ ਗੁਰੁ ਤੇ ਸੁਖਦੇਵ ਜੀ ਹੋਰਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ, ਇੰਡੀਅਨ ਕਮਿਊਨਿਟੀ ਸੈਂਟਰ ਦੇ ਖ਼ੂਬਸੂਰਤ ਹਾਲ ਚ ਪਹਿਲੀ ਵਾਰ ਇਕੱਠ ਕੀਤਾ ਗਿਆ ਇਹ ਦਿਨ ਮਨਾਉਣ ਲਈ ਬੀੜਾ ਚੁੱਕਣ ਤੇ ਫੇਰ ਇਸ ਨੂੰ ਕਾਮਯਾਬ ਬਣਾਉਣ ਚ ਸਾਰੀ ਹਿੰਮਤ ਸਿਰਫ਼ ਚੈਂਚਲ ਸਿੰਘ ਬਾਬਕ ਤੇ ਕਸ਼ਮੀਰਾ ਸਿੰਘ ਧਾਲੀਵਾਲ ਰੈਡ ਹੌਡ ਰੈਸਟੋਰੈਂਟਾਂ ਦੇ ਮਾਲਕ ਦੇ ਸਿਰ ਜਾਂਦੀ ਹੈ ਪ੍ਰੋਗਰਾਮ 2.00 ਵਜੇ ਤੋਂ ਲੈ ਕੇ ਰਾਤ ਦੇ 8.00 ਵਜੇ ਤੱਕ ਚਲਦਾ ਰਿਹਾ ਮਹਾਨ ਸ਼ਹੀਦਾਂ ਦੀ ਜੱਦੋ-ਜਹਿਦ ਤੇ ਕੁਰਬਾਨੀਆਂ ਤੇ ਚੈਂਚਲ ਸਿੰਘ ਬਾਬਕ, ਨਵੀਂ ਪੀੜ੍ਹੀ ਦੇ ਉਸਾਰੂ ਸੋਚਾਂ ਨਾਲ ਵਿਸ਼ਵ ਦੀਆਂ ਸਮਸਿਆਵਾਂ ਨੂੰ ਗੌਹ ਤੇ ਘੰਭੀਰਤਾ ਨਾਲ ਸੋਚਣ ਵਾਲੇ ਨੋਜਵਾਨ ਰਣਜੀਤ ਬਰਾੜ, ਮਹਾਨ ਸ਼ਹੀਦ ਕਰਤਾਰ ਸਿੰਘ ਸਾਰਾਭਾ ਦੇ ਪਿੰਡ ਚ ਜਨਮ ਲੈਣ ਵਾਲੇ ਪਾਕਿਸਤਾਨੀ ਭਰਾ ਰਸ਼ੀਦ ਸਾਰਾਭਾ, ਪੰਜਾਬੀ ਸੱਥ ਦੇ ਸੰਚਾਲਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਰਨਾਏ ਮੋਤਾ ਸਿੰਘ ਸਰਾਏ ਅਤੇ ਦਿਆਲ ਬਾਗੜੀ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨੇ ਸੰਬੋਧਨ ਕੀਤਾ 200 ਦੇ ਕਰੀਬ ਸਰੋਤੇ ਦੋ ਘੰਟੇ ਇਨ੍ਹਾਂ ਤਕਰੀਰਾਂ ਦੌਰਾਨ ਗੰਭੀਰਤਾ ਤੇ ਪੂਰੀ ਸ਼ਰਧਾ ਨਾਲ ਸੁਣਦੇ ਹੋਏ ਮਨ ਹੀ ਮਨ ਆਪਣੀਆਂ ਸ਼ਰਧਾਂਜਲੀਆਂ ਭੇਂਟ ਕਰਦੇ ਰਹੇ ਤੇ ਇੱਕ ਇਹੋ ਜਿਹੇ ਅਹਿਸਾਸ ਨਾਲ ਗੜੁੱਚੇ ਇਹ ਮਹਿਸੂਸ ਕਰਦੇ ਰਹੇ ਕਿ ਅੱਜ ਜੇ ਉਹ ਦੁਨੀਆ ਚ ਆਪਣੇ ਆਪ ਨੂੰ ਆਜ਼ਾਦ ਭਾਰਤ ਨਾਲ ਕਿਸੇ ਤਰ੍ਹਾਂ ਵੀ ਜੋੜਦੇ ਹਨ ਤਾਂ ਇਹ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਹੀ ਹੈ

----

ਭਾਸ਼ਨਾਂ ਦੇ ਗੰਭੀਰ ਸੰਜੀਦਾ ਮਾਹੌਲ ਨੂੰ ਥੋੜ੍ਹਾ ਜਿਹਾ ਹਲਕਾ ਕਰਨ ਲਈ ਸੰਤੋਖ ਧਾਲੀਵਾਲ, ਚੈਂਚਲ ਸਿੰਘ ਬਾਬਕ, ਪਰਕਾਸ਼ ਸਿੰਘ ਆਜ਼ਾਦ ਬਰਮਿੰਘਮ, ਦਲਜੀਤ ਕੌਰ ਨਿਜਰਨ ਬਰਮਿੰਘਮ, ਹਰਜਿੰਦਰ ਸਿੰਘ ਸੰਧੂ, ਸੰਤੋਖ ਸਿੰਘ ਨਿਜਰਨ ਵਲੋਂ ਚਲਾਏ ਜਾ ਰਹੇ ਪੰਜਾਬੀ ਸਕੂਲ ਜਿਹੜਾ ਪਿਛਲੇ ਚਾਲੀ ਸਾਲਾਂ ਤੋਂ ਨੌਟਿੰਘਮ ਦੇ ਬਚਿਆਂ ਨੂੰ ਪੰਜਾਬੀ ਪੜ੍ਹਾਉਣ ਲਈ ਯਤਨਸ਼ੀਲ ਰਿਹਾ ਹੈ ਦੇ ਦੋ ਵਿਦਿਆਰਥੀਆਂ, ਜਾਸਮਿਨ ਤੇ ਗੁਰਵਿੰਦਰ ਨੇ ਪੰਜਾਬੀ, ਗੀਤਾਂਜਲੀ ਨੌਟਿੰਘਮ ਦੀ ਸਕੱਤਰ ਜੈ ਵਰਮਾ ਨੇ ਹਿੰਦੀ, ਸਰਵਾਰ ਰਾਜ਼ਾ ਨੇ ਉਰਦੂ ਤੇ ਗੌਡਫਰੀ ਕਰੈਮਰ ਨੇ ਅੰਗ੍ਰੇਜ਼ੀ ਚ ਆਪਣੀਆਂ ਸ਼ਹੀਦਾਂ ਵਾਰੇ ਖ਼ੂਬਸੂਰਤ ਨਜ਼ਮਾਂ ਸੁਣਾਈਆਂਇਸ ਸਾਰੇ ਸਮੇ ਦੌਰਾਨ ਹਾਲ ਵਿਚ ਮਾਹੌਲ ਸਦਭਾਵਨਾ ਤੇ ਸ਼ਹੀਦਾਂ ਨੂੰ ਸ਼ਰਧਾ ਵਾਲਾ ਰਿਹਾ

-----

ਕਵਿਤਾਵਾਂ ਤੋਂ ਬਾਅਦ ਤਰਕਸ਼ੀਲ ਡਰਾਮਾ ਗਰੁੱਪ ਬਰਮਿੰਘਮ ਨੇ ਭਾਅ ਗੁਰਸ਼ਰਨ ਦਾ ਲਿਖਿਆ ਡਰਾਮਾ ਇੰਨਕਲਾਬਪੇਸ਼ ਕੀਤਾ ਜਿਹੜਾ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ

-----

ਅੰਤ ਚ ਕਸ਼ਮੀਰਾ ਸਿੰਘ ਨੇ ਸਾਰੇ ਆਏ ਲੋਕਾਂ ਦਾ ਧੰਨਵਾਦ ਕੀਤਾ ਤੇ ਆਈ.ਸੀ.ਸੀ.ਏ(ਇੰਡੀਅਨ ਕਮਿਊਨਿਟੀ ਸੈਂਟਰ ਅਸੋਸੀਏਸ਼ਨ) ਦੀ 50+ ਅਸੋਸੀਏਸ਼ਨ ਨੂੰ ਇਹੋ ਜਹੇ ਹੋਰ ਵੀ ਪ੍ਰੋਗਰਾਮ ਕਰਨ ਲਈ ਯਤਨਸ਼ੀਲ ਹੋਣ ਲਈ ਤੇ ਆਪਣਾ ਹਰ ਤਰ੍ਹਾਂ ਮਿਲਵਰਤਨ ਦੇਣ ਲਈ ਪੂਰਾ ਭਰੋਸਾ ਦੁਆਇਆਬੜੇ ਹੀ ਭਾਵਪੂਰਤ ਤੇ ਸੁਹਿਰਦਤਾ ਭਰੇ ਲਫ਼ਜ਼ਾਂ ਨਾਲ ਆਏ ਲੋਕਾਂ, ਪ੍ਰਬੰਧਕਾਂ, ਕਵੀਆਂ ਤੇ ਡਰਾਮਾ ਗਰੁਪ ਦਾ ਧੰਨਵਾਦ ਕੀਤਾ

-----

ਦੋ ਸੌ ਦੇ ਕਰੀਬ ਲੋਕਾਂ ਨੇ ਰੈਡ ਹੌਟ ਰੈਸਟੋਰੈਂਟ ਦੇ ਲਜ਼ੀਜ਼ ਸਟਾਰਟਰ ਅਤੇ ਰਵਿੰਦਰ ਕੌਰ ਦੇ ਬਹੁਤ ਹੀ ਵਧੀਆ ਘਰੇਲੂ ਖਾਣੇ ਦਾ ਅਨੰਦ ਮਾਣਿਆ ਤੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਚ ਸਿਰ ਨਿਵਾਉਂਦਿਆਂ ਇਸ ਯਾਦਗਾਰੀ ਸ਼ਾਮ ਦਾ ਅੰਤ ਕੀਤਾ










Wednesday, March 10, 2010

ਯੂ.ਬੀ.ਸੀ. ਵਿਚ ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ ਸਿਮਪੋਜ਼ੀਅਮ ਹੋਇਆ - ਰਿਪੋਰਟ

ਯੂ.ਬੀ.ਸੀ. ਵਿਚ ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ ਸਿਮਪੋਜ਼ੀਅਮ ਹੋਇਆ - ਰਿਪੋਰਟ

ਰਿਪੋਰਟ: ਸਰਬਜੀਤ ਕੌਰ ਰੰਧਾਵਾ (ਯੂ.ਬੀ.ਸੀ.)

8 ਮਾਰਚ ਦਿਨ ਸੋਮਵਾਰ ਨੂੰ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿੱਚ ਯੂਨੀਵਰਸਿਟੀ ਦੀ ਏਸ਼ੀਅਨ ਲਾਇਬ੍ਰੇਰੀ ਦੀ 50ਵੀਂ ਵਰ੍ਹੇ ਗੰਢ ਮਨਾਉਂਦੇ ਹੋਏ ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ ਸਿਮਪੋਜ਼ੀਅਮ ਆਯੋਜਿਤ ਕੀਤਾ ਗਿਆ ਜਿਸ ਦੇ ਮੁੱਖ ਬੁਲਾਰੇ ਪੰਜਾਬੀ ਦੇ ਮਸ਼ਹੂਰ ਕਵੀ ਅਤੇ ਲੇਖਕ ਰਵਿੰਦਰ ਰਵੀ ਸਨ ਜਿਨ੍ਹਾਂ ਦੀਆਂ 80 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿੰਨ੍ਹਾ ਵਿੱਚ ਅੰਗਰੇਜ਼ੀ ਚ ਲਿਖੀਆਂ Restless soul and Wind Song ਬਹੁਤ ਪ੍ਰਸਿੱਧ ਹਨਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਦੀ ਪੰਜਾਬੀ ਡਾਇਸਪੋਰਾ ਸਾਹਿਤ ਬਾਰੇ ਜਾਣਕਾਰੀ ਵੇਖ ਕੇ ਸਰੋਤਿਆਂ ਨੇ ਉਨ੍ਹਾਂ ਨੂੰ ਚਲਦਾ-ਫਿਰਦਾ ਇਨਸਾਈਕਲੋਪੀਡੀਆ ਦਾ ਦਰਜਾ ਦਿੱਤਾ

-----

ਰਵਿੰਦਰ ਰਵੀ ਤੋਂ ਇਲਾਵਾ ਪੰਜਾਬੀ ਦੇ ਮਸ਼ਹੂਰ ਸ਼ਾਇਰ ਮਨਜੀਤ ਮੀਤ ਨੇ ਆਪਣੀ ਸ਼ਾਇਰੀ ਰਾਹੀਂ ਸਰੋਤਿਆਂ ਦਾ ਮਨ ਮੋਹ ਲਿਆਸੁਖਵੰਤ ਹੁੰਦਲ ਨੇ ਵੀ ਪੰਜਾਬੀ ਦੀ ਯੂਨੀਵਰਸਿਟੀ ਵਿੱਚ ਪੜ੍ਹਾਈ ਬਾਰੇ ਚਾਨਣਾ ਪਾਇਆ ਅਤੇ ਚੋਟੀ ਦੇ ਹਾਸ-ਰਸ ਸ਼ਾਇਰ ਹਰਚੰਦ ਸਿੰਘ ਬਾਗੜੀ ਨੇ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ

-----

ਆਪਣੇ ਸਵਾਗਤੀ ਭਾਸ਼ਣ ਵਿੱਚ ਯੂਨੀਵਰਸਿਟੀ ਦੀ ਸਾਊਥ ਏਸ਼ੀਅਨ ਸੱਟਡੀਜ਼ ਲਾਇਬ੍ਰੇਰੀਅਨ ਸਰਬਜੀਤ ਕੌਰ ਰੰਧਾਵਾ ਨੇ ਦੱਸਿਆ ਕਿ ਏਸ਼ੀਅਨ ਲਾਇਬ੍ਰੇਰੀ ਵਿੱਚ ਹਿੰਦੀ, ਪੰਜਾਬੀ ਅਤੇ ਹੋਰ ਸਾਊਥ ਏਸ਼ੀਅਨ ਭਾਸ਼ਾਵਾਂ ਦੇ 70,000 ਤੋਂ ਵੱਧ ਸ੍ਰੋਤ ਪਏ ਹੋਏ ਹਨ ਜਿਨ੍ਹਾਂ ਦਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਇਲਾਵਾ ਭਾਈਚਾਰੇ ਦੇ ਲੋਕ ਵੀ ਆਨੰਦ ਮਾਣਦੇ ਹਨ ਏਸ਼ੀਅਨ ਲਾਇਬ੍ਰੇਰੀ ਦੀ ਮੁਖੀ ਐਲਾਨੌਰ ਯੂਐਨ ਨੇ ਆਪਣੇ ਭਾਸ਼ਨ ਦੌਰਾਨ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਏਸ਼ੀਅਨ ਲਾਇਬ੍ਰੇਰੀ ਦੀ ਪ੍ਰਫੁੱਲਤਾ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣ ਅਤੇ ਇਸ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਫ਼ਾਇਦਾ ਲੈਣ ਦੀ ਬੇਨਤੀ ਕੀਤੀ

-----

ਇਸ ਪ੍ਰੋਗਰਾਮ ਵਿੱਚ ਪੰਜਾਬੀ ਦੇ ਮਹਾਨ ਵਿਦਵਾਨ, ਲੇਖਕ, ਵਿਦਿਆਰਥੀ ਅਤੇ ਭਾਈਚਾਰੇ ਦੀਆਂ ਸਿਰਕੱਢ ਹਸਤੀਆਂ ਵੀ ਪਹੁੰਚੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਡਾ: ਪੂਰਨ ਸਿੰਘ ਗਿੱਲ, ਗ਼ਜ਼ਲਗੋ ਗੁਰਦਰਸ਼ਨ ਬਾਦਲ, ਤਨਦੀਪ ਤਮੰਨਾ, ਗਿੱਲ ਮੋਰਾਂਵਾਲੀ, ਸੁਰਿੰਦਰਪਾਲ ਬਰਾੜ, ਪ੍ਰਕਾਸ਼ ਬਰਾੜ, ਚਰਨ ਸਿੰਘ, ਸ਼ਾਹਗੀਰ ਸਿੰਘ ਗਿੱਲ, ਨਰਿੰਦਰ ਬਾਹੀਆ, ਮੋਹਨ ਗਿੱਲ, ਸੁੱਚਾ ਸਿੰਘ ਕਲੇਰ, ਸਰਵਨ ਸਿੰਘ ਰੰਧਾਵਾ ( ਮੁਖੀ ਮਿਊਰੀਅਲ ਆਰਨਾਸਨ ਲਾਇਬ੍ਰੇਰੀ), ਜਸ਼ਨਪ੍ਰੀਤ ਸਿੰਘ, ਪਰਮਿੰਦਰ ਕੌਰ ਬਾਗੜੀ, ਪਰਮਿੰਦਰ ਸਵੈਚ, ਅਨਮੋਲ ਸਵੈਚ, ਸ਼ਾਨ ਸਵੈਚ, ਭੁਪਿੰਦਰ ਧਾਲੀਵਾਲ, ਦਰਸ਼ਨ ਮਾਨ, ਤੇਜਿੰਦਰ ਸਿੰਘ, ਅਹਿਮਦ ਰਜ਼ਾ, ਇਰਸ਼ਾਦ, ਪ੍ਰੀਤਮ ਸਿੰਘ ਔਲਖ, ਮਦਨਜੀਤ ਵਾਲੀਆ, ਸ਼ਕੀਲਾ ਬੇਗਮ, ਹਰਪ੍ਰੀਤ ਆਹਲੂਵਾਲੀਆ, ਕਮਲਦੀਪ ਕੌਰ ਜਵੰਦਾ, ਜੀਵਨ ਰਾਮਪੁਰੀ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਨਾ ਬੋਲਣ ਵਾਲੇ ਸਰੋਤੇ ਵੀ ਸ਼ਾਮਿਲ ਹੋਏ

-----

ਇਸ ਪ੍ਰੋਗਰਾਮ ਦੀ ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਕੌਰ ਰੰਧਾਵਾ ਨੇ ਬਾਖ਼ੂਬੀ ਨਿਭਾਈ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਭਾਈਚਾਰੇ, ਸਟਾਫ਼ ਅਤੇ ਵਿਦਵਾਨਾਂ ਵਲੋਂ ਪਾਏ ਯੋਗਦਾਨ ਲਈ ਸਭਨਾਂ ਦਾ ਧੰਨਵਾਦ ਕੀਤਾ ਇਸ ਪ੍ਰੋਗਰਾਮ ਲਈ ਖਾਣ ਪੀਣ ਦਾ ਪ੍ਰਬੰਧ ਬਹੁਤ ਵਧੀਆ ਸੀ ਏਸ਼ੀਅਨ ਲਾਇਬ੍ਰੇਰੀ ਵੱਲੋਂ ਪੰਜਾਬੀ ਅਤੇ ਪੰਜਾਬੀਆਂ ਨੂੰ ਬਣਦਾ ਸਤਿਕਾਰ ਦੇਣ ਵਾਲਾ ਇਹ ਮੁੱਢਲਾ ਯਤਨ ਇੱਕ ਇਤਹਾਸਿਕ ਯਤਨ ਹੋ ਨਿੱਬੜਿਆ





























ਇਆਪਾ ਅਤੇ ਸਿਪਸਾ ਵੱਲੋਂ ਮਨਜੀਤ ਮੀਤ ਅਤੇ ਗਿੱਲ ਮੋਰਾਂਵਾਲੀ ਸਨਮਾਨ ਸਮਾਰੋਹ - ਰਿਪੋਰਟ


ਇਆਪਾ ਅਤੇ ਸਿਪਸਾ ਵੱਲੋਂ ਮਨਜੀਤ ਮੀਤ ਅਤੇ ਗਿੱਲ ਮੋਰਾਂਵਾਲੀ ਸਨਮਾਨ ਸਮਾਰੋਹ - ਰਿਪੋਰਟ

ਰਿਪੋਰਟ: ਆਰਸੀ

ਪੰਜਾਬੀ ਦੇ ਕਾਵਿ-ਨਾਟਕਾਰ ਤੇ ਕਵੀ ਮਨਜੀਤ ਮੀਤ ਅਤੇ ਕਵੀ ਗਿੱਲ ਮੋਰਾਂਵਾਲੀ ਦਾ ਸਨਮਾਨ ਸਮਾਗਮ 6 ਮਾਰਚ, 2010 ਨੂੰ ਬਾਅਦ ਦੁਪਹਿਰ 12.30 ਵਜੇ ਪ੍ਰੌਗਰੈਸਿਵ ਕਲਚਰ ਸੈਂਟਰ, ਸਰੀ ਵਿਖੇ ਆਯੋਜਤ ਕੀਤਾ ਗਿਆ। ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕਾਡਮੀ(ਸਿਪਸਾ) ਵਲੋਂ ਮਨਜੀਤ ਮੀਤ ਨੂੰ ਡਾ. ਸੁਰਜੀਤ ਸਿੰਘ ਸੇਠੀ ਯਾਦਗਾਰੀ ਪੁਰਸਕਾਰ ਨਾਲ ਅਤੇ ਗਿੱਲ ਮੋਰਾਂਵਾਲੀ ਨੂੰ ਈਸ਼ਰ ਸਿੰਘ ਅਟਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇਆਪਾ ਵੱਲੋਂ ਮਨਜੀਤ ਮੀਤ ਨੂੰ ਕਵਿਤਾ ਤੇ ਕਾਵਿ-ਨਾਟਕ ਦੇ ਖੇਤਰ ਚ ਪਾਏ ਵਿਲੱਖਣ ਯੋਗਦਾਨ ਕਰਕੇ ਵੀ ਸਨਮਾਨਿਆ ਗਿਆ। ਸਿਪਸਾ ਅਤੇ ਇਆਪਾ ਵੱਲੋਂ ਭਰਵੇਂ ਸਾਹਿਤਕ ਸਮਾਗਮ ਦੌਰਾਨ ਇਹ ਤਿੰਨੇ ਸਨਮਾਨ ਬੀ.ਸੀ. ਵਸਦੇ ਸੰਸਾਰ-ਪ੍ਰਸਿੱਧ ਲੇਖਕ ਰਵਿੰਦਰ ਰਵੀ ਨੇ ਪ੍ਰਦਾਨ ਕੀਤੇ। ਇਸ ਸਮਾਗਮ ਦੀਆਂ ਕੁਝ ਫੋਟੋਆਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰ ਰਹੇ ਹਾਂ। ਸ਼ੁਕਰੀਆ।



































ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ