Monday, March 29, 2010

ਪੰਜਾਬੀ ਸਾਹਿਤ ਸਭਾ ਜੈਤੋ ਵੱਲੋਂ ਸੰਤੋਖ ਮਿਨਹਾਸ ਨਾਲ ਰੂਬਰੂ - ਰਿਪੋਰਟ

ਰਿਪੋਰਟ : ਹਰਦਮ ਸਿੰਘ ਮਾਨ

ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਪ੍ਰਵਾਸੀ ਪੰਜਾਬੀ ਸ਼ਾਇਰ ਸੰਤੋਖ ਮਿਨਹਾਸ ਨਾਲ ਰੂਬਰੂ ਕਰਵਾਇਆ ਗਿਆਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸੰਤੋਖ ਮਿਨਹਾਸ ਅਤੇ ਬਲਕਾਰ ਸਿੰਘ ਦਲ ਸਿੰਘ ਵਾਲਾ ਬਿਰਜਮਾਨ ਹੋਏਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਦੇ ਸਵਾਗਤੀ ਸ਼ਬਦਾਂ ਨਾਲ ਹੋਈਉਨ੍ਹਾਂ ਮਹਿਮਾਨ ਸ਼ਾਇਰ ਸੰਤੋਖ ਮਿਨਹਾਸ ਦੇ ਜੀਵਨ ਅਤੇ ਉਸ ਦੀਆਂ ਸਾਹਿਤਕ ਕਿਰਤਾਂ ਬਾਰੇ ਵੀ ਜਾਣਕਾਰੀ ਦਿੱਤੀ

-----

ਸੰਤੋਖ ਮਿਨਹਾਸ ਨੇ ਆਪਣੇ ਲਿਖਣ ਕਾਰਜ ਦੇ ਆਗਾਜ਼ ਦਾ ਵਰਨਣ ਕਰਦਿਆਂ ਦੱਸਿਆ ਕਿ ਉਨ੍ਹਾਂ 1971-72 ਵਿਚ ਸਪਤਾਹਿਕ ਅਖ਼ਬਾਰ 'ਹਾਣੀ' ਤੋਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ ਅਤੇ ਬਾਅਦ ਵਿਚ ਜੁਝਾਰਵਾਦੀ ਕਵੀ ਪਾਸ਼ ਦੀ ਰਚਨਾ ਦਾ ਪ੍ਰਭਾਵ ਕਬੂਲਦਿਆਂ ਉਨ੍ਹਾਂ ਦਾ ਰੁਝਾਨ ਵੀ ਜੁਝਾਰਵਾਦੀ ਕਵਿਤਾ ਵੱਲ ਹੋ ਗਿਆਬਰਜਿੰਦਰ ਕਾਲਜ ਫ਼ਰੀਦਕੋਟ ਵਿਚ ਪੜ੍ਹਦਿਆਂ ਉਨ੍ਹਾਂ ਨੂੰ ਪੰਜਾਬੀ ਦੇ ਉਘੇ ਵਿਦਵਾਨ ਅਤੇ ਸਾਹਿਤਕਾਰ ਪ੍ਰੋ. ਗੁਰਦਿਆਲ ਸਿੰਘ, ਡਾ. ਕਰਮਜੀਤ ਸਿੰਘ ਅਤੇ ਡਾ. ਟੀ. ਆਰ. ਵਿਨੋਦ ਦਾ ਥਾਪੜਾ ਮਿਲਿਆਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ 'ਅੱਖਾਂ 'ਚ ਬਲਦੇ ਸੂਰਜ' 1992 ਵਿਚ ਪ੍ਰਕਾਸ਼ਿਤ ਹੋਇਆ ਅਤੇ ਦੂਜੀ ਕਾਵਿ ਪੁਸਤਕ 'ਫੁੱਲ, ਤਿਤਲੀ ਤੇ ਉਹ' 2009 ਛਪੀਇਸ ਦੌਰਾਨ ਉਨ੍ਹਾਂ ਦੋ ਸਾਲ 'ਜ਼ਫ਼ਰ' ਸਾਹਿਤਕ ਮੈਗਜ਼ੀਨ ਦੀ ਸੰਪਾਦਨਾ ਵੀ ਕੀਤੀ ਅਤੇ ਟੀ. ਵੀ. ਸੀਰੀਅਲ ਗੂੰਜ ਦੀ ਕਹਾਣੀ ਅਤੇ ਸੰਵਾਦ ਵੀ ਲਿਖੇ

-----

ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਵਿਚ ਪ੍ਰਵਾਸੀ ਜੀਵਨ ਹੰਢਾ ਰਹੇ ਸ੍ਰੀ ਮਿਨਹਾਸ ਨੇ ਉਥੋਂ ਦੀਆਂ ਕੁਝ ਯਾਦਾਂ ਸਾਹਿਤ ਦੇ ਪਾਠਕਾਂ ਨਾਲ ਕਾਵਿਕ ਰੂਪ ਵਿਚ ਸਾਂਝੀਆਂ ਕੀਤੀਆਂ 'ਬੜਾ ਅਜੀਬ ਮੁਲਕ ਹੈ ਇਹ, ਕੁਝ ਵੀ ਨਹੀਂ ਹੈ ਇਥੇ ਆਪਣੇ ਦੇਸ ਵਰਗਾਕੋਈ ਵੀ ਤੰਦ ਨਹੀਂ ਹੈ ਜੁੜਦੀ, ਸਾਂਝ ਵਰਗੀ' ਅਜੋਕੇ ਮਨੁੱਖ ਦੀ ਹਾਲਤ ਦਾ ਵਰਨਣ ਕਰਦਿਆਂ ਉਨ੍ਹਾਂ ਦੇ ਬੋਲ ਸਨ 'ਮਨ ਦੀਆਂ ਚੀਕਾਂ ਕੋਲੋਂ ਡਰਿਆ ਉੱਚੀ ਸ਼ੋਰ ਮਚਾਉਂਦਾ ਹੈਅੱਜ ਕੱਲ੍ਹ ਯਾਰੋ ਵੇਖੋ ਬੰਦਾ ਇਸ ਤਰਾਂ ਵੀ ਜਿਉਂਦਾ ਹੈ' ਉਨ੍ਹਾਂ ਆਪਣੀ ਚੋਣਵੀਂ ਕਾਵਿ ਰਚਨਾ ਸਰੋਤਿਆਂ ਸਾਹਮਣੇ ਪੇਸ਼ ਕਰਕੇ ਖ਼ੂਬ ਦਾਦ ਹਾਸਲ ਕੀਤੀਸ਼ਾਇਰ ਜਗਜੀਤ ਸਿੰਘ ਪਿਆਸਾ, ਸੁਰਿੰਦਰਪ੍ਰੀਤ ਘਣੀਆਂ ਅਤੇ ਮੇਘ ਰਾਜ ਕੋਟਕਪੂਰਾ ਨੇ ਵੀ ਮਹਿਮਾਨ ਸ਼ਾਇਰ ਮਿਨਹਾਸ ਦੇ ਜੀਵਨ ਦੀਆਂ ਵੱਖ ਵੱਖ ਪਰਤਾਂ ਖੋਲ੍ਹਦਿਆਂ ਦੱਸਿਆ ਕਿ ਉਹ ਲੇਖਕ ਦੇ ਨਾਲ ਨਾਲ ਵਧੀਆ ਭੰਗੜਾ ਕਲਾਕਾਰ ਵੀ ਰਹੇ ਹਨ ਅਤੇ ਕਾਲਜ 'ਚ ਪੜ੍ਹਦਿਆਂ ਕਵਿਤਾ ਉਚਾਰਣ ਅਤੇ ਭੰਗੜੇ ਦੇ ਅਨੇਕਾਂ ਮੁਕਾਬਲਿਆਂ ਵਿਚ ਉਨ੍ਹਾਂ ਬਹੁਤ ਮੱਲਾਂ ਮਾਰੀਆਂ

----

ਸਮਾਗਮ ਦੇ ਆਖ਼ਰੀ ਪੜਾਅ ਵਿਚ ਸੁਰਿੰਦਰ ਪ੍ਰੀਤ ਘਣੀਆਂ, ਜਗਜੀਤ ਸਿੰਘ ਪਿਆਸਾ, ਅਮਰਜੀਤ ਢਿੱਲੋਂ, ਹਰਦਮ ਸਿੰਘ ਮਾਨ, ਪ੍ਰੋ. ਤਰਸੇਮ ਨਰੂਲਾ, ਅਰਸ਼ਦੀਪ ਸ਼ਰਮਾ, ਬੇਅੰਤ ਸਿੰਘ ਵਾਂਦਰ ਜਟਾਣਾ ਨੇ ਵੀ ਕਾਵਿ ਮਹਿਫ਼ਿਲ ਵਿਚ ਆਪਣੀ ਹਾਜਰੀ ਲੁਆਈਇਸ ਸਮਾਗਮ ਵਿਚ ਹੋਰਨਾ ਤੋਂ ਇਲਾਵਾ ਭੁਪਿੰਦਰ ਜੈਤੋ, ਹਰਜਿੰਦਰ ਢਿੱਲੋਂ, ਮੰਗਤ ਸ਼ਰਮਾ, ਦਰਸ਼ਨ ਸਿੰਘ ਬਲ੍ਹਾੜੀਆ, ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਕੁਲਵਿੰਦਰ ਸਿੰਘ ਜੇਜੀ, ਗੁਰਪ੍ਰੀਤ ਸਿੰਘ, ਸੋਨੀ ਸ਼ਾਮਲ ਹੋਏਸਭਾ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਸੂਰੇਵਾਲੀਆ ਅਤੇ ਬਲਕਾਰ ਸਿੰਘ ਦਲ ਸਿੰਘ ਵਾਲਾ ਨੇ ਸਮਾਗਮ ਵਿਚ ਸ਼ਾਮਲ ਸਭਨਾਂ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾਸਭਾ ਵੱਲੋਂ ਸੰਤੋਖ ਮਿਨਹਾਸ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆਸ੍ਰੀ ਮਿਨਹਾਸ ਨੇ ਆਪਣੀ ਨਵੀਂ ਪੁਸਤਕ ਸਭਾ ਨੂੰ ਭੇਟ ਕੀਤੀ

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ