Wednesday, March 10, 2010

ਯੂ.ਬੀ.ਸੀ. ਵਿਚ ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ ਸਿਮਪੋਜ਼ੀਅਮ ਹੋਇਆ - ਰਿਪੋਰਟ

ਯੂ.ਬੀ.ਸੀ. ਵਿਚ ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ ਸਿਮਪੋਜ਼ੀਅਮ ਹੋਇਆ - ਰਿਪੋਰਟ

ਰਿਪੋਰਟ: ਸਰਬਜੀਤ ਕੌਰ ਰੰਧਾਵਾ (ਯੂ.ਬੀ.ਸੀ.)

8 ਮਾਰਚ ਦਿਨ ਸੋਮਵਾਰ ਨੂੰ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿੱਚ ਯੂਨੀਵਰਸਿਟੀ ਦੀ ਏਸ਼ੀਅਨ ਲਾਇਬ੍ਰੇਰੀ ਦੀ 50ਵੀਂ ਵਰ੍ਹੇ ਗੰਢ ਮਨਾਉਂਦੇ ਹੋਏ ਪੰਜਾਬੀ ਕੈਨੇਡੀਅਨ ਡਾਇਸਪੋਰਾ ਸਾਹਿਤ ਸਿਮਪੋਜ਼ੀਅਮ ਆਯੋਜਿਤ ਕੀਤਾ ਗਿਆ ਜਿਸ ਦੇ ਮੁੱਖ ਬੁਲਾਰੇ ਪੰਜਾਬੀ ਦੇ ਮਸ਼ਹੂਰ ਕਵੀ ਅਤੇ ਲੇਖਕ ਰਵਿੰਦਰ ਰਵੀ ਸਨ ਜਿਨ੍ਹਾਂ ਦੀਆਂ 80 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿੰਨ੍ਹਾ ਵਿੱਚ ਅੰਗਰੇਜ਼ੀ ਚ ਲਿਖੀਆਂ Restless soul and Wind Song ਬਹੁਤ ਪ੍ਰਸਿੱਧ ਹਨਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਦੀ ਪੰਜਾਬੀ ਡਾਇਸਪੋਰਾ ਸਾਹਿਤ ਬਾਰੇ ਜਾਣਕਾਰੀ ਵੇਖ ਕੇ ਸਰੋਤਿਆਂ ਨੇ ਉਨ੍ਹਾਂ ਨੂੰ ਚਲਦਾ-ਫਿਰਦਾ ਇਨਸਾਈਕਲੋਪੀਡੀਆ ਦਾ ਦਰਜਾ ਦਿੱਤਾ

-----

ਰਵਿੰਦਰ ਰਵੀ ਤੋਂ ਇਲਾਵਾ ਪੰਜਾਬੀ ਦੇ ਮਸ਼ਹੂਰ ਸ਼ਾਇਰ ਮਨਜੀਤ ਮੀਤ ਨੇ ਆਪਣੀ ਸ਼ਾਇਰੀ ਰਾਹੀਂ ਸਰੋਤਿਆਂ ਦਾ ਮਨ ਮੋਹ ਲਿਆਸੁਖਵੰਤ ਹੁੰਦਲ ਨੇ ਵੀ ਪੰਜਾਬੀ ਦੀ ਯੂਨੀਵਰਸਿਟੀ ਵਿੱਚ ਪੜ੍ਹਾਈ ਬਾਰੇ ਚਾਨਣਾ ਪਾਇਆ ਅਤੇ ਚੋਟੀ ਦੇ ਹਾਸ-ਰਸ ਸ਼ਾਇਰ ਹਰਚੰਦ ਸਿੰਘ ਬਾਗੜੀ ਨੇ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ

-----

ਆਪਣੇ ਸਵਾਗਤੀ ਭਾਸ਼ਣ ਵਿੱਚ ਯੂਨੀਵਰਸਿਟੀ ਦੀ ਸਾਊਥ ਏਸ਼ੀਅਨ ਸੱਟਡੀਜ਼ ਲਾਇਬ੍ਰੇਰੀਅਨ ਸਰਬਜੀਤ ਕੌਰ ਰੰਧਾਵਾ ਨੇ ਦੱਸਿਆ ਕਿ ਏਸ਼ੀਅਨ ਲਾਇਬ੍ਰੇਰੀ ਵਿੱਚ ਹਿੰਦੀ, ਪੰਜਾਬੀ ਅਤੇ ਹੋਰ ਸਾਊਥ ਏਸ਼ੀਅਨ ਭਾਸ਼ਾਵਾਂ ਦੇ 70,000 ਤੋਂ ਵੱਧ ਸ੍ਰੋਤ ਪਏ ਹੋਏ ਹਨ ਜਿਨ੍ਹਾਂ ਦਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਇਲਾਵਾ ਭਾਈਚਾਰੇ ਦੇ ਲੋਕ ਵੀ ਆਨੰਦ ਮਾਣਦੇ ਹਨ ਏਸ਼ੀਅਨ ਲਾਇਬ੍ਰੇਰੀ ਦੀ ਮੁਖੀ ਐਲਾਨੌਰ ਯੂਐਨ ਨੇ ਆਪਣੇ ਭਾਸ਼ਨ ਦੌਰਾਨ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਏਸ਼ੀਅਨ ਲਾਇਬ੍ਰੇਰੀ ਦੀ ਪ੍ਰਫੁੱਲਤਾ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣ ਅਤੇ ਇਸ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਫ਼ਾਇਦਾ ਲੈਣ ਦੀ ਬੇਨਤੀ ਕੀਤੀ

-----

ਇਸ ਪ੍ਰੋਗਰਾਮ ਵਿੱਚ ਪੰਜਾਬੀ ਦੇ ਮਹਾਨ ਵਿਦਵਾਨ, ਲੇਖਕ, ਵਿਦਿਆਰਥੀ ਅਤੇ ਭਾਈਚਾਰੇ ਦੀਆਂ ਸਿਰਕੱਢ ਹਸਤੀਆਂ ਵੀ ਪਹੁੰਚੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਡਾ: ਪੂਰਨ ਸਿੰਘ ਗਿੱਲ, ਗ਼ਜ਼ਲਗੋ ਗੁਰਦਰਸ਼ਨ ਬਾਦਲ, ਤਨਦੀਪ ਤਮੰਨਾ, ਗਿੱਲ ਮੋਰਾਂਵਾਲੀ, ਸੁਰਿੰਦਰਪਾਲ ਬਰਾੜ, ਪ੍ਰਕਾਸ਼ ਬਰਾੜ, ਚਰਨ ਸਿੰਘ, ਸ਼ਾਹਗੀਰ ਸਿੰਘ ਗਿੱਲ, ਨਰਿੰਦਰ ਬਾਹੀਆ, ਮੋਹਨ ਗਿੱਲ, ਸੁੱਚਾ ਸਿੰਘ ਕਲੇਰ, ਸਰਵਨ ਸਿੰਘ ਰੰਧਾਵਾ ( ਮੁਖੀ ਮਿਊਰੀਅਲ ਆਰਨਾਸਨ ਲਾਇਬ੍ਰੇਰੀ), ਜਸ਼ਨਪ੍ਰੀਤ ਸਿੰਘ, ਪਰਮਿੰਦਰ ਕੌਰ ਬਾਗੜੀ, ਪਰਮਿੰਦਰ ਸਵੈਚ, ਅਨਮੋਲ ਸਵੈਚ, ਸ਼ਾਨ ਸਵੈਚ, ਭੁਪਿੰਦਰ ਧਾਲੀਵਾਲ, ਦਰਸ਼ਨ ਮਾਨ, ਤੇਜਿੰਦਰ ਸਿੰਘ, ਅਹਿਮਦ ਰਜ਼ਾ, ਇਰਸ਼ਾਦ, ਪ੍ਰੀਤਮ ਸਿੰਘ ਔਲਖ, ਮਦਨਜੀਤ ਵਾਲੀਆ, ਸ਼ਕੀਲਾ ਬੇਗਮ, ਹਰਪ੍ਰੀਤ ਆਹਲੂਵਾਲੀਆ, ਕਮਲਦੀਪ ਕੌਰ ਜਵੰਦਾ, ਜੀਵਨ ਰਾਮਪੁਰੀ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਨਾ ਬੋਲਣ ਵਾਲੇ ਸਰੋਤੇ ਵੀ ਸ਼ਾਮਿਲ ਹੋਏ

-----

ਇਸ ਪ੍ਰੋਗਰਾਮ ਦੀ ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਕੌਰ ਰੰਧਾਵਾ ਨੇ ਬਾਖ਼ੂਬੀ ਨਿਭਾਈ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਭਾਈਚਾਰੇ, ਸਟਾਫ਼ ਅਤੇ ਵਿਦਵਾਨਾਂ ਵਲੋਂ ਪਾਏ ਯੋਗਦਾਨ ਲਈ ਸਭਨਾਂ ਦਾ ਧੰਨਵਾਦ ਕੀਤਾ ਇਸ ਪ੍ਰੋਗਰਾਮ ਲਈ ਖਾਣ ਪੀਣ ਦਾ ਪ੍ਰਬੰਧ ਬਹੁਤ ਵਧੀਆ ਸੀ ਏਸ਼ੀਅਨ ਲਾਇਬ੍ਰੇਰੀ ਵੱਲੋਂ ਪੰਜਾਬੀ ਅਤੇ ਪੰਜਾਬੀਆਂ ਨੂੰ ਬਣਦਾ ਸਤਿਕਾਰ ਦੇਣ ਵਾਲਾ ਇਹ ਮੁੱਢਲਾ ਯਤਨ ਇੱਕ ਇਤਹਾਸਿਕ ਯਤਨ ਹੋ ਨਿੱਬੜਿਆ





























No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ