Sunday, November 1, 2009

ਈਸਟ ਲੰਡਨ ਯੂਨੀਵਰਸਟੀ ਵਲੋਂ ਸਾਥੀ ਲੁਧਿਆਣਵੀ ਨੂੰ ਡਾਕਟਰੇਟ ਦੀ ਉਪਾਧੀ ਦਾ ਸਨਮਾਨ

ਸਾਥੀ ਲੁਧਿਆਣਵੀ ਹੁਣ ਡਾਕਟਰ ਸਾਥੀ ਲੁਧਿਆਣਵੀ ਬਣ ਗਏਪੰਜਾਬੀਆਂ ਲਈ ਇਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ

ਰਿਪੋਰਟ: ਸੰਤੋਖ ਧਾਲੀਵਾਲ, ਯੂ.ਕੇ.

ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਤੇ ਬਹੁ- ਭਾਸ਼ਾਈ ਬ੍ਰੌਡਕਾਸਟਰ ਸਾਥੀ ਲੁਧਿਆਣਵੀ ਨੂੰ 29 ਅਕਤੂਬਰ 2009 ਵਾਲ਼ੇ ਦਿਨ ਯੂਨੀਵਰਸਿਟੀ ਆਫ ਈਸਟ ਲੰਡਨ ਨੇ ਆਨਰੇਰੀ ਡੌਕਟਰ ਔਫ਼ ਆਰਟਸ ਦੀ ਡਿਗਰੀ ਨਾਲ ਸਨਮਾਨਤ ਕਰਕੇ ਸਾਥੀ ਲੁਧਿਆਣਵੀ ਦਾ ਹੀ ਨਹੀਂ, ਸਾਰੇ ਪੰਜਾਬੀ ਭਾਈਚਾਰੇ ਦਾ ਸਿਰ ਉੱਚਾ ਕੀਤਾ ਹੈਯੂਨੀਵਰਸਿਟੀ ਦੇ 500 ਗ੍ਰੈਜੂਏਟਸ ਨੂੰ ਡਿਗਰੀਆਂ ਪ੍ਰਦਾਨ ਕਰਨ ਦੇ ਨਾਲ ਨਾਲ ਬਾਰਬੀਕੈਨ ਸੈਂਟਰ, ਲੰਡਨ ਦੇ ਵਿਸ਼ਾਲ ਹਾਲ ਚ 2000 ਲੋਕਾਂ ਦੀ ਭਰਵੀਂ ਹਾਜ਼ਰੀ ਚ ਯੂਨੀਵਰਸਿਟੀ ਦੇ ਚਾਂਸਲਰ ਲੌਰਡ ਰਿਕਸ ਨੇ ਇਹ ਡਿਗਰੀ ਸਾਥੀ ਲੁਧਿਆਣਵੀ ਨੂੰ ਪ੍ਰਦਾਨ ਕੀਤੀਇਹ ਸਨਮਾਨ ਆਪ ਦੀਆਂ ਬ੍ਰਾਡਕਾਸਟਿੰਗ ਅਤੇ ਜਰਨਾਲਿਜ਼ਮ ਦੇ ਖ਼ੇਤਰ ਵਿਚ ਲਾਈਫ਼ ਟਾਈਮ ਅਚੀਵਮੈਂਟ ਭਾਵ ਜ਼ਿੰਦਗ਼ੀ ਭਰ ਦੀਆਂ ਪ੍ਰਾਪਤੀਆਂ ਦੀ ਪਛਾਣ ਵਜੋਂ ਕੀਤਾ ਗਿਆ ਹੈ

----

ਡਾ.ਮੁਹੰਮਦ ਦਸਤਵਾਜ਼ ਜੋ ਕਿ ਯੂਨੀਵਰਸਿਟੀ ਦੇ ਡੀਨ ਹਨ, ਨੇ ਸਾਥੀ ਜੀ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਉਨ੍ਹਾਂ ਦੀਆਂ ਪਿਛਲੇ ਚਹੁੰ ਦਹਾਕਿਆਂ ਤੋਂ ਵੀ ਵੱਧ ਦੀਆਂ ਸਾਹਿਤਕ ਪ੍ਰਾਪਤੀਆਂ ਦੇ ਨਾਲ-ਨਾਲ ਮੁਢਲੀ ਪ੍ਰਵਾਸੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਤੇ ਵੀ ਵਿਸਥਾਰ ਚ ਚਾਨਣਾ ਪਾਇਆਡਾਕਟਰ ਦਾਸਤਾਵਾਜ਼ ਨੇ ਉਨ੍ਹਾਂ ਦੀਆਂ ਬ੍ਰੌਡਕਾਸਟਿੰਗ ਦੇ ਖ਼ੇਤਰ ਵਿਚ ਕੀਤੀਆਂ ਘਾਲਨਾਵਾਂ ਤੇ ਪ੍ਰਾਪਤੀਆਂ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾਯੂਨੀਵਰਸਿਟੀ ਆਫ ਈਸਟ ਲੰਡਨ ਨੇ ਪਹਿਲੀ ਵਾਰ ਆਨਰੇਰੀ ਡਾਕਟਰੇਟ ਦਾ ਇਹ ਐਵਾਰਡ ਕਿਸੇ ਪ੍ਰਵਾਸੀ ਪੰਜਾਬੀ ਸਾਹਿਤਕਾਰ ਤੇ ਮਲਟੀਲਿੰਗੂਅਲ ਪੇਸ਼ਕਾਰ ਨੂੰ ਦਿੱਤਾ ਹੈ

-----

ਚਾਰ ਦਹਾਕੇ ਪਹਿਲਾਂ ਪ੍ਰੀਤ ਲੜੀ’ ‘ਚ ਲੜੀਵਾਰ ਛਪਦੇ ਬਹੁ-ਚਰਚਿਤ ਸਮੁੰਦਰੋਂ ਪਾਰਲੇਖਾਂ ਨਾਲ ਸਾਥੀ ਜੀ ਦੀ ਸਾਹਿਤਕ ਪਤ੍ਰਿਭਾ ਸਾਹਿਤਕ ਹਲਕਿਆਂ ਚ ਸਿਖ਼ਰਾਂ ਛੋਹ ਗਈ ਸੀ ਤੇ ਉਸਦੇ ਨਾਲ ਹੀ ਉਸਦੀਆਂ ਕਵਿਤਾਵਾਂ ਤੇ ਕਹਾਣੀਆਂ ਨੇ ਵੀ ਆਪਣੀ ਨਵੇਕਲੀ ਥਾਂ ਰਾਖਵੀਂ ਕਰ ਲਈ ਸੀਸਾਹਿਤ ਰਚਨਾ ਦੇ ਨਾਲ ਨਾਲ ਸਾਥੀ ਜੀ ਨੇ ਪਿਛਲੇ ਵੀਹਾਂ ਕੁ ਸਾਲਾਂ ਤੋਂ ਏਸ਼ੀਅਨ ਰੇਡੀਓ ਤੇ ਟੈਲੀਵੀਯਨ ਤੇ ਵੀ ਆਪਣੀ ਮੋਹਰਛਾਪ ਲਾਈ ਹੈਸੰਨਰਾਈਜ਼ ਰੇਡੀਓ ਤੇ ਸਾਥੀ ਨੂੰ ਹੀ ਪਹਿਲਾ ਪੰਜਾਬੀ ਚ ਖਬਰਾਂ ਪੜ੍ਹਨ ਵਾਲੇ ਵਿਅਕਤੀ ਹੋਣ ਦਾ ਮਾਣ ਪ੍ਰਾਪਤ ਹੈਸਾਥੀ ਲੁਧਿਆਣਵੀ ਦੀਆਂ ਪ੍ਰਾਪਤੀਆਂ ਤੇ ਵਿਸਥਾਰ ਚ ਚਾਨਣਾ ਪਾਉਂਦਿਆਂ ਡੀਨ ਸਾਹਿਬ ਨੇ ਕਿਹਾ ਕਿ ਯੂਨੀਵਰਸਿਟੀ ਆਫ ਈਸਟ ਲੰਡਨ ਨੂੰ ਫਖ਼ਰ ਹੈ ਕਿ ਉਨ੍ਹਾਂ ਨੇ ਇਹ ਡਿਗਰੀ ਓਸ ਸ਼ਖ਼ਸ ਨੂੰ ਪ੍ਰਦਾਨ ਕੀਤੀ ਹੈ ਜਿਸਦੀਆਂ ਪਿਛਲੇ ਚਹੁੰ ਦਹਾਕਿਆਂ ਦੀਆਂ ਪ੍ਰਾਪਤੀਆਂ ਦੀ ਬਦੌਲਤ ਸਾਡਾ ਸਾਰਿਆਂ ਦਾ ਸਿਰ ਉੱਚਾ ਹੋਇਆ ਹੈਆਪ ਨੇ ਕਿਹਾ ਕਿ ਸਾਥੀ ਮਨੁੱਖੀ ਹੱਕਾਂ ਅਤੇ ਸਾਊਥ ਏਸ਼ੀਅਨ ਕਮਿਉਨਿਟੀ ਲਈ ਡਟ ਕੇ ਜੂਝਿਆ ਹੈ, ਤੇ ਮੇਰਾ ਆਪ ਇੱਕ ਪ੍ਰਵਾਸੀ ਹੋਣ ਦੇ ਨਾਤੇ ਸਾਥੀ ਦੀਆਂ ਬੇਮਿਸਾਲ ਪ੍ਰਾਪਤੀਆਂ ਅੱਗੇ ਸਿਰ ਝੁਕਦਾ ਹੈਇਸ ਮੁਲਕ ਚ ਸਾਡੀ ਜ਼ਿੰਦਗ਼ੀ ਨੂੰ ਸੁਨੱਖਾ ਬਣਾਉਂਣ ਲਈ ਡਾਕਟਰ ਸਾਥੀ ਲੁਧਿਅਣਵੀ ਨੇ ਏਨਾ ਕੁਝ ਕੀਤਾ ਹੈ ਕਿ ਉਸ ਉੱਤੇ ਸਾਨੂੰ ਫਖ਼ਰ ਹੋਣਾ ਚਾਹੀਦਾ ਹੈਮੈਨੂੰ ਉਸ ਦਾ ਹਮਕਲਮ ਹੋਣ ਦਾ ਮਾਣ ਹੈ

-----

ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਡਾਕਟਰ ਸਾਥੀ ਲੁਧਿਆਣਵੀ ਨੇ ਦੋ ਹਜ਼ਾਰ ਤੋਂ ਵੱਧ ਸਰੋਤਿਆਂ, ਜਿਨ੍ਹਾ ਵਿਚ ਚਾਂਸਲਰ ਲੌਰਡ ਰਿਕਸ, ਐਕਟਿੰਗ ਵਾਈਸ ਚਾਂਸਲਰ ਪ੍ਰੋਫ਼ੈਸਰ ਸੂਜ਼ਨ ਪ੍ਰਾਈਸ ਤੇ ਯੂਨੀਵਰਸਟੀ ਦੇ ਸਾਰੇ ਅਧਿਅਪਕ ਤੇ ਸਕਾਲਰ ਸ਼ਾਮਲ ਸਨ, ਨੇ ਆਪਣੇ ਭਾਸ਼ਨ ਚ ਜਿੱਥੇ ਆਪਣੀ ਘਾਲਣਾ ਦਾ ਵਿਸਥਾਰ ਚ ਲੇਖਾ ਜੋਖਾ ਕੀਤਾ ਉੱਥੇ ਆਪਣੇ ਪਰਿਵਾਰ, ਪੰਜਾਬੀ ਤੇ ਵਲੈਤੀ ਭਾਈਚਾਰੇ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾਉਨ੍ਹਾਂ ਨੇ ਕਿਹਾ ਕਿ ਸਾਡੀ ਅਗਲੀ ਪੀੜ੍ਹੀ ਦਾ ਭਵਿੱਖ ਇਸ ਗੱਲੋਂ ਰੌਸ਼ਨ ਨਜ਼ਰ ਆ ਰਿਹਾ ਹੈ ਕਿ ਉਹ ਪੜ੍ਹਾਈ ਵੱਲ ਰੁਚਿਤ ਹੋ ਰਹੀ ਹੈਆਪ ਨੇ ਕਿਹਾ ਕਿ ਐਜੂਕੇਸ਼ਨ ਪ੍ਰਾਪਤ ਕਰਨ ਵਾਲ਼ੇ ਤੇ ਐਜੂਕੇਸ਼ਨਿਸਟ ਲੋਕ ਹੀ ਅਜਿਹੇ ਹਨ ਜਿਹੜ੍ਹੇ ਦੁਨੀਆਂ ਦਾ ਪਾਰ ਉਤਾਰਾ ਕਰ ਸਕਦੇ ਹਨਉਸ ਦੀ ਤਕਰੀਰ ਦੌਰਾਨ ਸਾਰਾ ਹਾਲ ਤਾੜੀਆਂ ਨਾਲ਼ ਗੂੰਜ ਰਿਹਾ ਸੀਅੰਤ ਚ ਉਸਨੇ ਯੂਨੀਵਰਸਿਟੀ ਦੀ ਸੀਲੈਕਸ਼ਨ ਕਮੇਟੀ ਦਾ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਉਸਨੂੰ ਇਸ ਡਿਗਰੀ ਦੇ ਯੋਗ ਸਮਝਿਆਆਪ ਨੇ ਉਨ੍ਹਾਂ ਅਦਾਰਿਆਂ ਅਤੇ ਵਿਸ਼ੇਸ਼ ਵਿਅਕਤੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣਿਆ

-----

ਯਾਦ ਰਹੇ ਸਾਥੀ ਲੁਧਿਆਣਵੀ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਸ਼੍ਰੋਮਣੀ ਸਾਹਿਤਕਾਰ ਦੇ ਤੌਰ ਤੇ 1985 ਵਿਚ ਸਨਮਾਨਤ ਕੀਤਾ ਸੀਉਪਰੰਤ ਉਨ੍ਹਾਂ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਢੇਰ ਸਾਰੇ ਐਵਾਰਡ ਮਿਲ਼ ਚੁੱਕੇ ਹਨ


2 comments:

Rajinderjeet said...

Mubaarkan, we are proud of Dr Sathi.

Charanjeet said...

a most deserving honor,for a great writer and person

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ