Monday, August 3, 2009

ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਆਪਣੇ 57ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਇਕ ਵਿਸ਼ੇਸ਼ ਇਕੱਤਰਤਾ ਹੋਈ


ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਆਪਣੇ 57ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਇਕ ਵਿਸ਼ੇਸ਼ ਇਕੱਤਰਤਾ ਹੋਈ

ਰਿਪੋਰਟਰ: ਜਸਵੀਰ ਝੱਜ ਬੁਆਣੀ (ਪੰਜਾਬ)

ਪੰਜਾਬੀ ਲਿਖਾਰੀ ਸਭਾ ਰਾਮਪੁਰ ਨੇ ਆਪਣੇ 57ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਇਕ ਵਿਸ਼ੇਸ਼ ਇਕੱਤਰਤਾ ਕੀਤੀ। ਨਹਿਰੀ ਵਿਸ਼ਰਾਮ ਘਰ, ਰਾਮਪੁਰ ਚ ਹੋਈ ਇਸ ਇਕੱਤਰਤਾ ਦੀ ਪ੍ਰਧਾਨਗੀ ਸੁਰਿੰਦਰ ਰਾਮਪੁਰੀ ਨੇ ਕੀਤੀ। ਇਸ ਸਮੇਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਕੈਨੇਡਾ ਤੋਂ ਇਕਬਾਲ ਮਾਹਲ ਹਾਜ਼ਰ ਹੋਏ। ਸਭ ਤੋਂ ਪਹਿਲਾਂ ਇਸ ਸਭਾ ਦੇ ਜਰਨਲ ਸਕੱਤਰ ਜਸਵੀਰ ਝੱਜ ਨੇ ਆਏ ਪੰਜਾਬੀ ਪਿਆਰਿਆਂ ਨੂੰ ਜੀਅ ਆਇਆਂ ਨੂੰ ਕਿਹਾ ਅਤੇ ਸਭਾ ਨੂੰ ਪੰਜਾਬੀ ਸਾਹਿਤ ਪ੍ਰੇਮੀਆਂ ਦੇ ਸਹਿਯੋਗ ਨਾਲ਼ 56 ਵਰ੍ਹੇ ਦਾ ਸਫ਼ਲ ਸਫ਼ਰ ਤਹਿ ਕਰਨ ਤੇ ਧੰਨਵਾਦ ਕਰਦੇ ਹੋਏ 57ਵੇਂ ਸਥਾਪਨਾ ਦਿਵਸ ਦੀ ਵਧਾਈ ਦਿੱਤੀ।

----

ਰਚਨਾਵਾਂ ਦੇ ਦੌਰ ਵਿਚ ਜਗਦੀਸ਼ ਨੀਲੋਂ ਨੇ, ਉਮਰ ਦੇ ਪੈਰਾਂ ਚ ਹੈ ਮਾਰੂਸਥਲ ਦੀ ਯਾਤਰਾ, ਨੌਬੀ ਸੋਹਲ ਨੇ ਜ਼ਿੰਦਗੀ ਦਾ ਸਿਲਸਿਲਾ ਕਦੇ ਵੀ ਮੁੱਕਣਾ ਨਹੀਂ, ਦੀਦਾਰ ਸਿੰਘ ਦੀਦਾਰ ਨੇ ਸੋਨ ਪਾਲਕੀ ਵਿਚ ਬੈਠ ਕੇ ਰੱਬ ਅਮੀਰ ਨਿਵਾਜ਼ ਹੋ ਗਿਆ , ਲਾਭ ਸਿੰਘ ਬੇਗੋਵਾਲ਼ ਨੇ ਅਹਿਸਾਨ ਕਿਸੇ ਵੀ ਕੀਤਾ ਜੇ ਉਹ ਨਹੀਂ ਕਦੇ ਭੁਲਾਇਆ ਮੈਂ, ਬਚਨ ਸਿੰਘ ਦੌਦ ਨੇ ਮਿੰਨੀ ਕਹਾਣੀ ਮੇਰਾ ਭਾਰਤ ਮਹਾਨ ਸੁਰਿੰਦਰ ਰਾਮਪੁਰੀ ਨੇ ਕਹਾਣੀ ਸਰੂਰ, ਗਗਨਦੀਪ ਸ਼ਰਮਾ ਨੇ ਤੇਰੇ ਨੈਣਾਂ ਦੀ ਰੌਸ਼ਨੀ ਵਿਚ, ਮੈਨੂੰ ਜੀਵਨ ਪੰਧ ਦਿਸਦਾ ਹੈ, ਬਾਬੂ ਸਿੰਘ ਚੌਹਾਨ ਨੇ ਬੱਗੇ ਬੱਗੇ ਬਗਲੇ ਅੱਗੇ ਅੱਗੇ ਉਡਦੇ, ਕਾਲ਼ੀਆਂ ਘਟਾਵਾਂ ਨੇ ਕਲਾਵੇ ਵਿਚ ਲੈ ਲਏ, ਹਰਨੇਕ ਰਾਮਪੁਰੀ ਨੇ ਮਿੱਤਰ ਹੈ ਇਹ ਸਾਡਾ, ਜਗਦੇਵ ਘੁੰਗਰਾਲ਼ੀ ਨੇ ਕਵਿਤਾ ਹੀਰੇ ਵਰਗਾ ਜਨਮ ਸੰਭਾਲ਼ ਤੂੰ ਸਕਿਆ ਨਾ, ਮਹਿੰਦਰ ਕ਼ੈਦੀ ਨੇ ਗੀਤ ਨੋਚ-ਨੋਚ ਕੇ ਜ਼ਾਲਮ ਲੋਕਾਂ ਦਾ ਮਾਸ ਰਹੇ ਨੇ ਖਾ ਸੁਣਾਇਆ।

----

ਸੁਣਾਈਆਂ ਗਈਆਂ ਰਚਨਾਵਾਂ ਉਪਰ ਲੇਖਕਾਂ ਦੇ ਨਾਲ਼-ਨਾਲ਼ ਜਸਵੀਰ ਝੱਜ, ਬਲਵਿੰਦਰ ਗਿੱਲ, ਹਰਪ੍ਰੀਤ, ਮੇਹਰ ਸਿੰਘ, ਬਲਦੇਵ ਝੱਜ ਅਤੇ ਇਕਬਾਲ ਮਾਹਲ ਨੇ ਭਾਵ-ਪੂਰਨ ਟਿੱਪਣੀਆਂ ਕੀਤੀਆਂ। ਅੰਤ ਵਿਚ ਸ਼ਾਇਰ ਭਗਵਾਨ ਢਿੱਲੋਂ ਦੀ ਪਤਨੀ ਅਤੇ ਕੰਵਲ ਢਿੱਲੋਂ ਦੀ ਮਾਤਾ, ਜਗਜੀਤ ਗੁਰਮ ਦੇ ਮਾਤਾ ਅਤੇ ਸੁਰਜੀਤ ਮਰਜਾਰਾ ਦੇ ਭੈਣ ਜੀ ਅਤੇ ਗੁਰਕ੍ਰਿਪਾਲ ਅਸ਼ਟ ਦੇ ਮਾਤਾ ਜੀ ਦੇ ਸਦੀਵੀ ਵਿਛੋੜੇ ਦਾ ਮਤਾ ਪਾ ਕੇ ਦੁੱਖ ਦਾ ਪ੍ਰਗਟਾਅ ਕੀਤਾ ਗਿਆ।

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ