Wednesday, June 3, 2009

ਨਿਰਮਲ ਜੌੜਾ ਦੀ ਨਾਟ ਪੁਸਤਕ ‘ਸਵਾਮੀ’ ਤੇ ਲੰਡਨ ਵਿੱਚ ਗੋਸ਼ਟੀ





ਨਿਰਮਲ ਜੌੜਾ ਦੀ ਨਾਟ ਪੁਸਤਕ ਸਵਾਮੀ ਤੇ ਲੰਡਨ ਵਿੱਚ ਗੋਸ਼ਟੀ

ਰਿਪੋਰਟਰ: ਮਨਦੀਪ ਖੁਰਮੀ ਹਿੰਮਤਪੁਰਾ, ਯੂ.ਕੇ.

ਲੰਡਨ : ਗੁਰੂ ਨਾਨਕ ਫਾਊਡੇਸ਼ਨ ਇੰਟਰਨੈਸ਼ਨਲ ਸਾਊਥਹਾਲ ਵੱਲੋਂ ਹੰਸਲੋ ( ਲੰਡਨ ) ਦੇ ਕਿੰਗਜ਼ਵੇਅ ਹੋਟਲ ਵਿੱਚ ਆਯੋਜਿਤ ਇਕ ਸਮਾਗਮ ਵਿੱਚ ਪੰਜਾਬੀ ਦੇ ਉੱਘੇ ਰੰਗਕਰਮੀ ਡਾ: ਨਿਰਮਲ ਜੌੜਾ ਦੀ ਨਾਟ ਪੁਸਤਕ ਸਵਾਮੀ ਤੇ ਚਰਚਾ ਕੀਤੀ ਗਈਇਸ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਕਲਾ ਪ੍ਰੇਮੀ ਸ੍ਰੀ ਉਮਰਾਓ ਸਿੰਘ ਅਟਵਾਲ ਨੇ ਕਿਹਾ ਕਿ ਨਿਰਮਲ ਜੌੜਾ ਦੇ ਨਾਟਕ ਸਵਾਮੀ ਦੇ ਡਾਇਲਾਗ ਅਤੇ ਭਾਸ਼ਾ ਆਮ ਲੋਕਾਂ ਦੀ ਭਾਸ਼ਾ ਹੋਣ ਕਰਕੇ ਇਹ ਨਾਟਕ ਆਪਣਾ ਸੁਨੇਹਾ ਦੇਣ ਵਿੱਚ ਕਾਮਯਾਬ ਹੈ ਅਤੇ ਇਕ ਉਸਾਰੂ ਸਾਹਿਤਕ ਰਚਨਾ ਦੇ ਤੌਰ ਤੇ ਸਾਰਥਕ ਭੂਮਿਕਾ ਵੀ ਨਿਭਾ ਰਿਹਾ ਹੈ

----

ਉੱਘੇ ਕਲਾ ਪ੍ਰੇਮੀ ਜਸਵੰਤ ਗਰੇਵਾਲ ਨੇ ਕਿਹਾ ਕਿ ਨਾਟਕ ਸਵਾਮੀ ਰਾਹੀਂ ਨਿਰਮਲ ਜੌੜਾ ਨੇ ਇਕ ਸੁਚੇਤ ਰੰਗਕਰਮੀ ਦੇ ਤੌਰ ਤੇ ਹੋਕਾ ਦਿੱਤਾ ਹੈਫਾਉਂਡੇਸ਼ਨ ਦੇ ਚੇਅਰਮੈਨ ਡਾ: ਤਾਰਾ ਸਿੰਘ ਆਲਮ ਨੇ ਡਾ: ਨਿਰਮਲ ਜੌੜਾ ਦੀ ਜਾਣ ਪਛਾਣ ਕਰਾਉਂਦਿਆਂ ਦੱਸਿਆ ਕਿ ਜਿਥੇ ਪੰਜਾਬੀ ਸਭਿਆਚਾਰ ਦੇ ਖੇਤਰ ਵਿੱਚ ਨਿਰਮਲ ਜੌੜਾ ਦਾ ਵਿਸ਼ੇਸ਼ ਸਥਾਨ ਹੈ ਉਥੇ ਇਕ ਰੰਗਕਰਮੀ ਅਤੇ ਨਾਟਕਕਾਰ ਦੇ ਤੌਰ ਤੇ ਨਿਰਮਲ ਜੌੜਾ ਨੇ ਸਲਾਹੁਣਯੋਗ ਕੰਮ ਕੀਤਾ ਹੈ

----

ਨਾਟਕ ਸਵਾਮੀ ਬਾਰੇ ਗੱਲ ਕਰਦਿਆਂ ਡਾ: ਤਾਰਾ ਸਿੰਘ ਆਲਮ ਨੇ ਕਿਹਾ ਕਿ ਨਿਰਮਲ ਜੌੜਾ ਵੱਲੋਂ ਸਾਡੇ ਸਮਾਜ ਦੀ ਦਿਨੋਂ ਦਿਨ ਫੈਲ ਰਹੀ ਇੱਕ ਵਿਸੇਸ਼ ਕੁਰੀਤੀ ਨੂੰ ਮੁੱਖ ਰੱਖ ਕੇ ਇਹ ਨਾਟਕ ਲਿਖਿਆ ਗਿਆ ਹੈ ਜੋ ਕਿ ਚੁਸਤ, ਚਲਾਕ ਅਤੇ ਮੁਜ਼ਰਮ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨਾਲ ਕੀਤੇ ਜਾ ਰਹੇ ਧ੍ਰੋਹ ਤੋਂ ਪਰਦਾ ਚੁੱਕਦਾ ਹੈ ਉਥੇ ਸਮਾਜ ਵਿੱਚ ਫੈਲੀ ਵਹਿਮਾਂ ਭਰਮਾਂ ਦੀ ਕੁਰੀਤੀ ਦੇ ਖ਼ਿਲਾਫ਼ ਵੀ ਆਵਾਜ਼ ਬੁਲੰਦ ਕਰਦਾ ਹੈਡਾ: ਨਿਰਮਲ ਜੌੜਾ ਨੇ ਇਕੱਤਰ ਸਾਹਿਤਕਾਰਾਂ ਅਤੇ ਰੰਗਕਰਮੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਇਕ ਲੇਖਕ ਜਾਂ ਰੰਗਕਰਮੀ ਦੇ ਤੌਰ ਤੇ ਜੋ ਸਮਾਜ ਵਿੱਚ ਵਿਚਰਦਾ ਦੇਖਦੇ ਹਨ ਉਸ ਪ੍ਰਤੀ ਆਪਣੇ ਹਾਵ-ਭਾਵ ਪ੍ਰਗਟ ਕਰਨ ਲਈ ਆਪਣੇ ਨਾਟਕ ਦੀ ਵਿਧੀ ਅਪਣਾਉਂਦੇ ਹਨ ਉੱਘੇ ਸਾਹਿਤਕਾਰ ਸਾਥੀ ਲਧਿਆਣਵੀ ਕਿਹਾ ਕਿ ਨਾਟਕ ਸਵਾਮੀ ਵਿੱਚ ਲੋਕਾਂ ਦੀ ਗੱਲ ਲੋਕਾਂ ਦੀ ਭਾਸ਼ਾ ਅਤੇ ਲੋਕਾਂ ਦੇ ਤੌਰ ਤਰੀਕਿਆਂ ਨਾਲ ਕੀਤੀ ਹੋਣ ਕਰਕੇ ਇਸ ਦਾ ਅਸਰ ਵਧੇਰੇ ਹੁੰਦਾ ਹੈ

----

ਇਸ ਮੌਕੇ ਉੱਘੇ ਗਾਇਕ ਚੰਨੀ ਸਿੰਘ ਅਲਾਪ ,ਪੰਜਾਬੀ ਦੇ ਸ਼ਾਇਰ ਚਮਨ ਲਾਲ ਚਮਨ,ਪੱਤਰਕਾਰ ਮਨਪ੍ਰੀਤ ਬੱਧਨੀ, ਸ਼ਾਇਰਾ ਕੁਲਵੰਤ ਕੌਰ ਢਿੱਲੋ, ਰੰਗਕਰਮੀ ਸ਼੍ਰੀ ਚੰਦਰ ਸ਼ੇਖਰ, ਸਾਹਿਤਕਾਰ ਅਤੇ ਪੱਤਰਕਾਰ ਮਨਦੀਪ ਖੁਰਮੀ, ਪੰਜਾਬੀ ਦੇ ਜਾਣੇ ਪਹਿਚਾਣੇ ਨਾਵਲਕਾਰ ਸ਼੍ਰੀ ਸ਼ਿਵ ਚਰਨ ਜੱਗੀ ਕੁੱਸਾ ਨੇ ਵੀ ਇਸ ਨਾਟ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇਅੰਤ ਵਿੱਚ ਸਰਦਾਰਨੀ ਜਸਵੀਰ ਕੌਰ ਅਟਵਾਲ ਨੇ ਸਭ ਦਾ ਧੰਨਵਾਦ ਕੀਤਾ



No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ